ਆਟੋ ਪਲਟਣ ਨਾਲ ਵਿਅਕਤੀ ਦੀ ਮੌਤ

11/17/2017 11:01:22 AM

ਪਠਾਨਕੋਟ (ਸ਼ਾਰਦਾ) - ਸਥਾਨਕ ਡਲਹੌਜ਼ੀ ਰੋਡ 'ਤੇ ਆਟੋ ਬੇਕਾਬੂ ਹੋ ਕੇ ਪਲਟ ਗਿਆ, ਜਿਸ ਨਾਲ ਆਟੋ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਅਜੇ ਕੁਮਾਰ ਪੁੱਤਰ ਹਾਸਿਬ ਸਿੰਘ ਵਾਸੀ ਪਿੰਡ ਗਜ਼ਲ (ਹਿ. ਪ੍ਰ) ਜ਼ਿਲਾ ਕਾਂਗੜਾ ਵਜੋਂ ਹੋਈ। 
ਇਸ ਸਬੰਧੀ ਜਾਣਕਾਰੀ ਦਿੰਦੇ ਏ. ਐੱਸ. ਆਈ. ਲੇਖ ਰਾਜ ਨੇ ਦੱਸਿਆ ਕਿ ਪੁਲਸ ਨੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਕੇ ਲਾਸ਼ ਦਾ ਸਥਾਨਕ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਹੈ।