ਆਈ. ਸੀ. ਪੀ. ਅਟਾਰੀ ਬਾਰਡਰ, ਕੁਲੀਆਂ ਨੇ ਰੋਕੀ ਅਨਲੋਡਿੰਗ, ਪਾਕਿ ਤੋਂ ਆਯਾਤ ਰੁਕਿਆ

11/09/2017 10:29:18 AM

ਅੰਮ੍ਰਿਤਸਰ (ਨੀਰਜ) - ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਅੱਜ ਇਕ ਵਾਰ ਫਿਰ ਤੋਂ ਕੁਲੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਾਕਿਸਤਾਨ ਤੋਂ ਆਉਣ ਵਾਲੇ ਟਰੱਕਾਂ ਦੀ ਅਨਲੋਡਿੰਗ ਰੋਕ ਦਿੱਤੀ, ਜਿਸ ਕਾਰਨ ਪਾਕਿਸਤਾਨ ਤੋਂ ਆਯਾਤ 'ਤੇ ਬ੍ਰੇਕ ਲੱਗ ਗਈ। 
ਜਾਣਕਾਰੀ ਅਨੁਸਾਰ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਵੱਲੋਂ 150 ਦੇ ਲਗਭਗ ਟਰੱਕ ਆਏ ਸਨ, ਜਿਨ੍ਹਾਂ 'ਚ ਪਾਕਿਸਤਾਨੀ ਸੀਮੈਂਟ, ਜਿਪਸਮ, ਡਰਾਈ ਫਰੂਟ ਤੇ ਹੋਰ ਸਾਮਾਨ ਲੱਦਿਆ ਹੋਇਆ ਸੀ ਪਰ ਕੁਲੀਆਂ ਨੇ ਸੀ. ਡਬਲਿਊ. ਸੀ. ਨਾਲ ਸਬੰਧਤ ਆਪਣੀਆਂ ਮੰਗਾਂ ਨੂੰ ਲੈ ਕੇ ਆਯਾਤਿਤ ਵਸਤਾਂ ਦੀ ਅਨਲੋਡਿੰਗ ਰੋਕ ਦਿੱਤੀ, ਜਿਸ ਕਾਰਨ ਵਪਾਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ-ਪਾਕਿ ਕੰਮਕਾਜ 'ਤੇ ਬ੍ਰੇਕ ਲੱਗ ਗਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕੁਲੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ, ਜਿਸ ਨਾਲ ਭਾਰਤ-ਪਾਕਿਸਤਾਨ ਕਾਰੋਬਾਰ ਪ੍ਰਭਾਵਤ ਹੋਇਆ ਹੈ।