ਹਵਾਲਾਤੀ  ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼

07/17/2018 6:53:06 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ ਦੀ ਮਾਡਰਨ ਜੇਲ ’ਚ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਬੰਦ ਇਕ ਹਵਾਲਾਤੀ ਵੱਲੋਂ ਗਲੇ ’ਚ ਫਾਹਾ ਪਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸਨੂੰ ਉੱਥੋਂ ਗੁਜ਼ਰ ਰਹੇ ਉਸਦੇ ਸਾਥੀਆਂ ਨੇ ਬਚਾ ਲਿਆ। ਉਕਤ  ਕੈਦੀ  ਨੂੰ  ਸਿਵਲ ਹਸਪਤਾਲ ਕਪੂਰਥਲਾ ’ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਆਪਣਾ ਇਲਾਜ ਕਰਵਾ ਰਹੇ ਹਵਾਲਾਤੀ ਅਜੈ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਪਿੰਡ ਆਦਮਪੁਰ, ਜ਼ਿਲਾ ਜਲੰਧਰ ਜੋ ਕਿ ਪਿਛਲੇ ਕੁਝ ਸਮੇਂ ਤੋਂ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਕਪੂਰਥਲਾ ਦੀ ਮਾਡਰਨ ਜੇਲ ’ਚ ਹਵਾਲਾਤੀ ਵਜੋਂ ਰਹਿ ਰਿਹਾ ਹੈ। ਉਹ ਪਿੱਛਲੇ ਦੋ ਮਹੀਨੇ ਤੋਂ ਜੇਲ ’ਚ ਬੰਦ ਹੈ। ਅੱਜ ਉਸਦੇ ਅਚਾਨਕ ਜੇਲ ’ਚ ਹੀ ਆਪਣੀ ਜੀਵਨ ਲੀਲਾ ਖਤਮ ਕਰਨ ਦੇ ਮਕਸਦ ਨਾਲ ਗਲੇ ’ਚ ਫਾਹਾ ਪਾ ਕੇ ਆਤਮ ਹੱਤਿਆ ਕਰ ਰਿਹਾ ਸੀ ਪਰ ਉੱਥੋਂ ਲੰਘ ਰਹੇ ਕੁਝ ਹਵਾਲਾਤੀਆਂ ਤੇ ਕੈਦੀਆਂ ਨੇ ਉਸਨੂੰ ਦੇਖ ਲਿਆ ਤੇ ਉਸਨੂੰ ਬਚਾ ਲਿਆ। ਸਿਵਲ ਹਸਪਤਾਲ ’ਚ ਅਜੈ ਕੁਮਾਰ ਦੇ ਨਾਲ ਆਏ ਕੁਝ ਲੋਕਾਂ ਨੇ ਦੱਸਿਆ ਕਿ ਉਹ ਦੋ ਮਹੀਨੇ ਤੋਂ ਮਾਡਰਨ ਜੇਲ ’ਚ ਬੰਦ ਹੈ। ਆਪਣੀ ਬੀਮਾਰੀ ਨੂੰ ਲੈ ਕੇ ਉਹ ਕੁਝ ਦਿਨਾਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਚਲ ਰਿਹਾ ਸੀ। ਜਿਸਨੇ ਅੱਜ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।