ਯੈੱਸ ਬੈਂਕ ਲੁੱਟਣ ਦੀ ਕੋਸ਼ਿਸ਼ ਨਾਕਾਮ, ਪੰਜਾਬ ਪੁਲਸ ਨੇ 3 ਲੁਟੇਰਿਆਂ ਨੂੰ ਕੀਤਾ ਕਾਬੂ

02/03/2024 11:37:54 PM

ਮਾਲੇਰਕੋਟਲਾ (ਜ਼ਹੂਰ): ਮਾਲੇਰਕੋਟਲਾ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ, ਠੰਡੀ ਸੜਕ ਵਿਖੇ ਸਥਿਤ ਯੈੱਸ ਬੈਂਕ ਦੀ ਸ਼ਾਖਾ ਵਿਚ ਲੁੱਟ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਇਸ ਵਿਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਇਸ ਤਰ੍ਹਾਂ ਕੀਤੀ ਗਈ ਹੈ, ਆਰਿਫ ਖ਼ਾਨ ਉਰਫ ਆਰਿਫ ਪੁੱਤਰ ਲਤੀਫ ਖਾਨ, ਜੋ ਕਿ 36 ਰੋਜ਼ ਐਵੇਨਿਊ ਮਾਲੇਰਕੋਟਲਾ ਦਾ ਰਹਿਣ ਵਾਲਾ ਹੈ, ਸਤੀਸ਼ ਕੁਮਾਰ ਪੁੱਤਰ ਮਹੇਸ਼ ਕੁਮਾਰ, ਪਿੰਡ ਖੇੜੀਜ, ਲਖਨਊ ਦਾ ਰਹਿਣ ਵਾਲਾ ਅਤੇ ਲਕਸ਼ਮਣ ਪੁੱਤਰ ਰਾਮਪਾਲ, ਡੱਬਵਾਲੀ ਦੇ ਰਹਿਣ ਵਾਲਾ ਹੈ। ਮਾਲੇਰਕੋਟਲਾ ਦੇ ਸੀਨੀਅਰ ਪੁਲਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲਸ ਨੂੰ ਯੈੱਸ ਬੈਂਕ ਦੇ ਕੈਸ਼ੀਅਰ ਰਜਤ ਸਿੰਗਲਾ ਤੋਂ ਗੰਭੀਰ ਸੂਚਨਾ ਮਿਲੀ ਸੀ, ਕਿ ਆਰਿਫ ਖ਼ਾਨ ਦੀ ਅਗਵਾਈ ਹੇਠ ਤਿੰਨ ਵਿਅਕਤੀਆਂ ਵੱਲੋਂ ਤੋੜ-ਭੰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੂਚਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਇੰਸਪੈਕਟਰ ਯਾਦਵਿੰਦਰ ਸਿੰਘ ਅਤੇ ਇੰਸਪੈਕਟਰ ਸਾਹਿਬ ਸਿੰਘ, ਐੱਸ.ਐੱਚ.ਓ ਸਿਟੀ 1 ਅਤੇ 2, ਥਾਣਾ ਸਿਟੀ 1 ਅਤੇ 2, ਪੀ.ਸੀ.ਆਰ. ਅਤੇ ਈ.ਆਰ.ਵੀ. ਟੀਮਾਂ ਦੇ ਨਾਲ ਮਿਲ ਕੇ ਇਕ ਵਿਸ਼ੇਸ਼ ਟੀਮ ਨੂੰ ਡੀ.ਐੱਸ.ਪੀ ਮਲੇਰਕੋਟਲਾ ਗੁਰਦੇਵ ਸਿੰਘ ਦੀ ਨਿਗਰਾਨੀ ਹੇਠ, ਡੂੰਘਾਈ ਨਾਲ ਜਾਂਚ ਕਰਨ ਲਈ ਤੇਜ਼ੀ ਨਾਲ ਗਠਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਮੌਤ ਦੀ 'ਅਫ਼ਵਾਹ' ਫ਼ੈਲਾ ਕੇ ਕਾਨੂੰਨੀ ਗੇੜ 'ਚ ਫਸੀ ਪੂਨਮ ਪਾਂਡੇ, ਪੁਲਸ ਕੋਲ ਪਹੁੰਚੀ ਸ਼ਿਕਾਇਤ

ਮਿਲੀ ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਟੀਮਾਂ ਨੇ ਬੈਂਕ 'ਤੇ ਤੁਰੰਤ ਛਾਪੇਮਾਰੀ ਕੀਤੀ। ਸ਼ੁਰੂਆਤੀ ਜਾਂਚਾਂ ਵਿਚ ਕੱਟੇ ਹੋਏ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਾਰਾਂ ਅਤੇ ਕੈਸ਼ ਰੂਮ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਦੇ ਸਬੂਤ ਸਾਹਮਣੇ ਆਏ। ਫਿਰ ਕ੍ਰਾਈਮ ਸੀਨ ਤੋਂ ਅਹਿਮ ਸਬੂਤ ਸਾਵਧਾਨੀ ਨਾਲ ਇਕੱਠੇ ਕੀਤੇ ਗਏ ਸਨ। ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਨ 'ਤੇ ਸਾਹਮਣੇ ਆਇਆ ਕਿ ਆਰਿਫ ਖ਼ਾਨ ਅਤੇ ਉਸ ਦੇ ਸਾਥੀਆਂ ਨੇ ਕੈਮਰਿਆਂ ਨਾਲ ਛੇੜਛਾੜ ਕਰਕੇ ਲੁੱਟ ਦੀ ਕੋਸਸ਼ਿ ਕੀਤੀ ਅਤੇ ਰਾਤ ਨੂੰ ਕੈਸ਼ ਰੂਮ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ।

ਆਰਿਫ਼ ਖ਼ਾਨ ਅਤੇ ਉਸ ਦੇ ਸਾਥੀਆਂ ਨੇ ਸਿੰਗਲਾ ਤੋਂ ਜ਼ਬਰਦਸਤੀ ਚਾਬੀਆਂ ਲੈਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਬੈਂਕ ਦੇ ਸਮੇਂ ਤੋਂ ਬਾਅਦ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਖ਼ਾਨ ਨੇ ਜਾਣਬੁੱਝ ਕੇ ਆਪਣੀ ਇਨੋਵਾ ਦੀ ਵਰਤੋਂ ਕਰਦੇ ਹੋਏ ਸਿੰਗਲਾ ਦੇ ਮੋਟਰਸਾਈਕਲ ਨਾਲ ਟੱਕਰ ਮਾਰੀ ਅਤੇ ਫਿਰ ਬੈਂਕ ਦੇ ਕੈਸ਼ ਰੂਮ ਤੱਕ ਪਹੁੰਚਣ ਲਈ ਚਾਬੀਆਂ ਉਸ ਤੋਂ ਪਿਸਟਲ ਦੀ ਨੋਕ 'ਤੇ ਖੋਹ ਲਈਆਂ ਸਨ। ਪੁਲਸ ਟੀਮ ਨੇ ਇਕ .32 ਬੋਰ ਦਾ ਪਿਸਤੌਲ, ਓਪੋ ਮੋਬਾਈਲ ਫ਼ੋਨ ਅਤੇ ਅਪਰਾਧਿਕ ਵਾਰਦਾਤ ਵਿਚ ਸ਼ਾਮਲ ਗੱਡੀ (ਬੋਲੇਰੋ) ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 307, 458, 380, 427, 34 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 27/54/59 ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਅਦ ਦੀਆਂ ਪੁਲਸ ਜਾਂਚਾਂ ਨੇ ਆਰਿਫ਼ ਖ਼ਾਨ ਦੇ ਅਪਰਾਧਿਕ ਇਤਿਹਾਸ ਦਾ ਪਰਦਾਫਾਸ਼ ਕੀਤਾ, ਜਿਸ ਵਿਚ ਪੁਰਾਣੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ ਸ਼ਾਮਲ ਸਨ। ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - '29 ਫ਼ਰਵਰੀ ਤੋਂ ਬਾਅਦ ਵੀ ਹਮੇਸ਼ਾ ਦੀ ਤਰ੍ਹਾਂ ਕੰਮ ਕਰਦਾ ਰਹੇਗਾ Paytm App', CEO ਵਿਜੇ ਸ਼ੇਖਰ ਸ਼ਰਮਾ ਦਾ ਬਿਆਨ

ਐੱਸ.ਐੱਸ.ਪੀ. ਖੱਖ ਨੇ ਨਾਗਰਿਕਾਂ ਨੂੰ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਦੇ ਆਲੇ ਦੁਆਲੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਐਮਰਜੈਂਸੀ ਹੈਲਪਲਾਈਨ ਨੰਬਰ 112 'ਤੇ ਸੂਚਨਾ ਦੇਣ ਲਈ ਕਿਹਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra