ਮਮਦੋਟ 'ਚ ਰੰਜਿਸ਼ ਕਾਰਨ ਬਲਾਤਕਾਰ ਪੀੜਤਾ ਦੇ ਪਿਤਾ 'ਤੇ ਹਮਲਾ

02/18/2020 9:02:59 AM

ਮਮਦੋਟ (ਸੰਜੀਵ) : ਮਮਦੋਟ ਨੇੜਲੇ ਪਿੰਡ 'ਚ ਇਕ ਬਲਾਤਕਾਰ ਪੀੜਤਾ ਦੇ ਪਿਤਾ 'ਤੇ ਗੁਆਂਢੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜ਼ੇਰੇ ਇਲਾਜ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਰੋਟੀ ਖਾਣ ਤੋਂ ਬਾਅਦ ਰੋਜ਼ਾਨਾ ਦੀ ਤਰ੍ਹਾਂ ਉਹ ਗੱਲਾਂ ਕਰ ਰਹੇ ਸਨ ਕਿ ਅਚਾਨਕ ਰਾਤ ਦੇ ਸਵਾ ਨੌਂ ਵਜੇ ਕਿਸੇ ਨੇ ਉਨ੍ਹਾਂ ਦਾ ਗੇਟ ਖੜਕਾਇਆ। ਗੇਟ ਖੋਲ੍ਹਣ 'ਤੇ ਗੁਆਂਢ 'ਚ ਰਹਿਣ ਵਾਲੇ ਜਰਨੈਲ ਸਿੰਘ ਤੇ ਪੁੱਤਰ ਗੁਰਮੀਤ ਸਿੰਘ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀਂ ਹੋ ਗਿਆ।

ਉਸ ਨੂੰ ਇਕੱਲਿਆਂ ਦੇਖ ਕੇ ਉਸ ਦਾ ਵੱਡਾ ਭਰਾ ਜਦੋਂ ਛੁਡਾਉਣ ਆਇਆ ਤਾਂ ਉਕਤ ਲੋਕਾਂ ਨੇ ਵੱਡੇ ਭਰਾ ਦੇ ਸਿਰ 'ਚ ਵੀ ਸੱਟਾਂ ਮਾਰੀਆਂ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਸਾਲ 2018 'ਚ ਉਕਤ ਦੋਸ਼ੀਆਂ ਖਿਲਾਫ ਉਸ ਦੀ ਧੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਾਇਆ ਗਿਆ ਸੀ, ਜਿਸ ਦੀ ਰੰਜਿਸ਼ ਨੂੰ ਮੁੱਖ ਰੱਖ ਕੇ ਇਹ ਹਮਲਾ ਕੀਤਾ ਗਿਆ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Babita

This news is Content Editor Babita