ਲੁਧਿਆਣਾ ''ਚ ਮਾਮੂਲੀ ਝਗੜੇ ਤੋਂ ਬਾਅਦ ਚੱਲੇ ਇੱਟਾਂ-ਗੰਡਾਸੇ, ਕੈਮਰਿਆਂ ''ਚ ਕੈਦ ਹੋਈ ਖੂਨੀ ਖੇਡ (ਵੀਡੀਓ)

07/28/2020 12:52:33 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਸ਼ਿੰਗਾਰਾ ਸਿਨੇਮਾ ਚੌਂਕੀ ਖੇਤਰ 'ਚ ਦੋ ਧਿਰਾਂ ਵਿਚਕਾਰ ਹੋਏ ਮਾਮੂਲੀ ਜਿਹੇ ਝਗੜੇ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ, ਜਦੋਂ ਸੈਰ ਕਰਨ ਆਏ ਨੌਜਵਾਨ 'ਤੇ ਗੁਆਂਢੀਆਂ ਨੇ ਰੰਜਿਸ਼ 'ਚ ਇੱਟਾਂ ਅਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮਲ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਖਾਣਾ ਖਾਣ ਤੋਂ ਬਾਅਦ ਆਪਣੇ ਦੋਸਤ ਨਾਲ ਗਲੀ 'ਚ ਸੈਰ ਕਰ ਰਿਹਾ ਸੀ ਕਿ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਦੋਹਾਂ ਨੌਜਵਾਨਾਂ 'ਤੇ ਇੱਟਾਂ, ਦਾਤਰਾਂ ਅਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ ਗਿਆ।

ਇਸ ਦੌਰਾਨ ਉਸ ਦੇ ਪੁੱਤਰ ਦਾ ਦੋਸਤ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ, ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਫਿਰ ਸੀ. ਐਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਬਾਰੇ ਹਮਲਾ ਕਰਨ ਵਾਲੀ ਧਿਰ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੇ ਗਲੀ 'ਚ ਸੈਰ ਕਰਨ ਨਾਲ ਉਨ੍ਹਾਂ ਦੀ ਨੀਂਦ ਖਰਾਬ ਹੁੰਦੀ ਸੀ, ਜਿਸ ਕਾਰਨ ਇਹ ਝਗੜਾ ਸ਼ੁਰੂ ਹੋਇਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਫਿਲਹਾਲ ਪੁਲਸ ਵੱਲੋਂ ਕੈਮਰਿਆਂ ਦੀ ਫੁਟੇਜ ਅਤੇ ਪੀੜਤ ਧਿਰ ਦੇ ਬਿਆਨਾਂ 'ਤੇ ਦੂਜੀ ਧਿਰ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੀੜਤ ਪਰਿਵਾਰ ਨੇ ਪੁਲਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

Babita

This news is Content Editor Babita