ਸਕੂਲ ਜਾ ਰਹੀ ਅਧਿਆਪਕਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਪੀ. ਜੀ. ਆਈ. ਕੀਤਾ ਰੈਫਰ

03/17/2017 11:50:54 AM

ਫਰੀਦਕੋਟ (ਦੋਸਾਂਝ) : ਫਰੀਦਕੋਟ ਦੇ ਸਾਦਕ ਚੌਂਕ ''ਚ ਉਸ ਸਮੇਂ ਦਿਲ ਕੰਬਾਅ ਦੇਣ ਵਾਲਾ ਕਾਂਡ ਵਾਪਰਿਆ, ਜਦੋਂ ਸਕੂਲ ਜਾ ਰਹੀ ਇਕ ਅਧਿਆਪਕਾ ''ਤੇ ਅਣਪਛਾਤੇ ਹਮਲਾਵਾਰਾਂ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਹਮਲੇ ਦਾ ਸ਼ਿਕਾਰ ਹੋਈ ਅਧਿਆਪਕਾ ਜੋਗਿੰਦਰ ਕੌਰ (55) ਰੋਜ਼ਾਨਾ ਦੀ ਤਰ੍ਹਾਂ ਸਕੂਲ ਜਾਣ ਲਈ ਘਰੋਂ ਨਿਕਲੀ। ਜੋਗਿੰਦਰ ਕੌਰ ਸਕੂਲ ਵੈਨ ਲੈਣ ਲਈ ਸਾਦਕ ਚੌਂਕ ਵੱਲ ਜਾ ਰਹੀ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਜੋਗਿੰਦਰ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Babita Marhas

This news is News Editor Babita Marhas