ਰਾਜਵੀਰ ਦੀਕਸ਼ਤ ''ਤੇ ਅਣਪਛਾਤਿਆਂ ਵੱਲੋਂ ਹਮਲਾ

02/18/2018 1:15:36 AM

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਨੰਗਲ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਰਾਜਵੀਰ ਦੀਕਸ਼ਤ 'ਤੇ ਅੱਜ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਿਕ ਰਾਜਵੀਰ ਅੱਜ ਕੋਰਟ ਵਿਚ ਆਪਣਾ ਕੁਝ ਜ਼ਰੂਰੀ ਕੰਮ ਨਿਪਟਾਅ ਕੇ ਦੁਪਹਿਰ 11 ਵਜੇ ਦੇ ਕਰੀਬ ਆਪਣੀ ਕਾਰ 'ਚ ਜਾ ਰਹੇ ਸਨ ਕਿ ਕੋਰਟ ਕੰਪਲੈਕਸ ਦੇ ਬਾਹਰ ਮੁੱਖ ਮਾਰਗ 'ਤੇ 3 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਰੁਕਵਾ ਹਮਲਾ ਕਰ ਦਿੱਤਾ। ਇਸ ਹਮਲੇ 'ਚ ਪ੍ਰਤੀਨਿਧੀ ਬੇਹੋਸ਼ ਹੋ ਗਿਆ। ਮੌਕੇ 'ਤੇ ਖਾਲਸਾ ਕਾਲਜ ਦੇ ਐੱਨ. ਐੱਸ. ਐੱਸ. ਦੇ ਵਿਦਿਆਰਥੀ, ਜੋ  ਮੁਹਿੰਮ ਤਹਿਤ ਉਕਤ ਸੜਕ 'ਤੇ ਸਫਾਈ ਕਰ ਰਹੇ ਸਨ, ਨੇ ਹਮਲਾਵਰਾਂ ਨੂੰ ਲਲਕਾਰਿਆ ਤਾਂ ਉਕਤ ਹਮਲਾਵਰ ਇਕੱਠੀ ਹੋਈ ਭੀੜ ਨੂੰ ਦੇਖ ਕੇ ਉੱਥੋਂ ਤੁਰੰਤ ਭੱਜ ਗਏ। ਮੌਕੇ 'ਤੇ ਪਹੁੰਚੇ ਐਡਵੋਕੇਟ ਨਿਪੁੰਨ ਸੋਨੀ ਅਤੇ ਭਾਜਪਾ ਆਗੂ ਅਜੇ ਰਾਣਾ ਨੇ ਗੰਭੀਰ ਜ਼ਖਮੀ ਰਾਜਵੀਰ ਦੀਕਸ਼ਤ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਪਹੁੰਚਾਇਆ।