ਹੁੱਲੜਬਾਜ਼ੀ ਰੋਕਣ ਗਈ ਪੁਲਸ 'ਤੇ ਕੀਤਾ ਹਮਲਾ, ਪਾੜੀ ਵਰਦੀ (ਤਸਵੀਰਾਂ)

07/01/2019 6:30:55 PM

ਜਲੰਧਰ (ਸੋਨੂੰ)— ਜਲੰਧਰ ਦੇ ਇਕ ਸਕੂਲ 'ਚ ਭੰਨਤੋੜ ਦੀ ਸੂਚਨਾ ਪਾ ਕੇ ਮੌਕੇ 'ਤੇ ਗਈ ਪੁਲਸ 'ਤੇ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੁਲਸ ਵਾਲਿਆਂ ਦੀ ਵਰਦੀ ਵੀ ਪਾੜ ਦਿੱਤੀ ਗਈ ਅਤੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਮੌਕੇ 'ਤੇ ਇਸ ਘਟਨਾ ਦੀ ਸੂਚਨਾ ਪਾ ਕੇ ਥਾਣਾ-3 ਨੰਬਰ ਦੀ ਪੁਲਸ ਨੇ ਪਹੁੰਚ ਕੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ।

ਪੀ. ਸੀ.ਆਰ. ਜੂਲੋ 'ਚ ਤਾਇਨਾਤ ਮੁਲਾਜ਼ਮ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੇਂਟ ਸੋਲਜਰ ਸਕੂਲ ਮੰਡੀ ਰੋਡ ਟਕਰਈਆ ਮੁਹੱਲਾ 'ਚ ਕੁਝ ਨੌਜਵਾਨ ਸਕੂਲ 'ਚ ਭੰਨਤੋੜ ਕਰ ਰਹੇ ਹਨ। ਸੂਚਨਾ ਮਿਲਦੇ ਹੀ ਜੂਲੋ ਪੀ. ਸੀ. ਆਰ. ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ, ਜਿੱਥੇ ਭੰਨਤੋੜ ਕਰਨ ਵਾਲਿਆਂ ਨੇ ਪੁਲਸ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ।

ਇਸ ਤੋਂ ਬਾਅਦ ਪੁਲਸ ਦੀ ਗੱਡੀ ਵੀ ਤੋੜੀ ਗਈ। ਥਾਣਾ ਤਿੰਨ ਦੀ ਪੁਲਸ ਨੇ ਭੰਨਤੋੜ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਥੇ ਹੀ ਅਜਿਹੇ ਨੌਜਵਾਨ ਨੂੰ ਫੜਿਆ ਗਿਆ ਹੈ, ਜੋਪੁਲਸ ਮੁਲਾਜ਼ਮਾਂ ਦੀ ਵਰਦੀ ਪਾੜਨ ਵਾਲੇ ਨੂੰ ਸ਼ਹਿ ਦੇ ਰਿਹਾ ਸੀ ਅਤੇ ਉਸ ਦੀ ਵੀਡੀਓ ਬਣਾ ਰਿਹਾ ਸੀ। ਗ੍ਰਿਫਤਾਰ ਕੀਤਾ ਗਿਆ ਨੌਜਵਾਨ ਨਸ਼ੇ ਦੀ ਹਾਲਤ 'ਚ ਸੀ।

shivani attri

This news is Content Editor shivani attri