ਪੰਜਾਬ ਦੇ ਏ. ਜੀ. ਸਿੱਧੂ ’ਤੇ ਹਮਲਾ, ਲਾਰੈਂਸ ਬਿਸ਼ਨੋਈ ਦੇ ਕੇਸ ਦੀ ਸੁਣਵਾਈ ਲਈ ਗਏ ਸਨ ਦਿੱਲੀ

07/12/2022 9:16:14 PM

ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਹਮਲਾ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਏ. ਜੀ. ਅਨਮੋਲ ਰਤਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕੇਸ ’ਚ ਦਿੱਲੀ ਗਏ ਸਨ, ਵਾਪਸ ਆਉਂਦੇ ਸਮੇਂ ਸ਼ਤਾਬਦੀ ਐਕਸਪ੍ਰੈੱਸ ’ਚ ਉਨ੍ਹਾਂ ਦੀ ਬਰਥ ’ਤੇ ਪੱਥਰ ਨਾਲ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ। ਹਮਲਾਵਰਾਂ ਨੇ ਪਾਨੀਪਤ ਨੇੜੇ ਸ਼ਤਾਬਦੀ ਟਰੇਨ ਦੀ ਬਰਥ ’ਤੇ ਪੱਥਰ ਮਾਰ ਕੇ ਸ਼ੀਸ਼ਾ ਤੋੜ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, ਮੋਗਾ ਦੇ ਨੌਜਵਾਨ ਦੀ ਅਚਾਨਕ ਹੋਈ ਮੌਤ

ਦੱਸ ਦੇਈਏ ਕਿ ਉਹ ਸੁਪਰੀਮ ਕੋਰਟ ’ਚ ਲਾਰੈਂਸ ਬਿਸ਼ਨੋਈ ਦੇ ਕੇਸ ਦੀ ਸੁਣਵਾਈ ਦੇ ਸਿਲਸਿਲੇ ’ਚ ਦਿੱਲੀ ਗਏ ਸਨ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਮਲਾ ਪੱਥਰ ਨਾਲ ਹੀ ਹੋਇਆ ਜਾਂ ਕਿਸੇ ਹੋਰ ਹਥਿਆਰ ਨਾਲ। ਫਿਲਹਾਲ ਏ. ਜੀ. ਪੰਜਾਬ ਦੇ ਡੀ. ਜੀ. ਪੀ. ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਪੁਲਸ ਜਾਂਚ ’ਚ ਜੁਟ ਗਈ ਹੈ। ਬੀਤੇ ਦਿਨ ਲਾਰੈਂਸ ਬਿਸ਼ਨੋਈ ਕੇਸ ਨੂੰ ਲੈ ਕੇ ਸੁਪਰੀਮ ਕੋਰਟ ’ਚ ਸੁਣਵਾਈ ਹੋਈ ਸੀ, ਜਿਸ ਤੋਂ ਬਾਅਦ ਅੱਜ ਏ. ਜੀ. ਸਿੱਧੂ ’ਤੇ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਵਾਪਸ ਪਰਤਦੇ ਸਮੇਂ ਹਮਲਾ ਹੋਇਆ।

ਇਹ ਖ਼ਬਰ ਵੀ ਪੜ੍ਹੋ : ਕੇਂਦਰ ਤੱਕ ਪੁੱਜੀ ਜਲੰਧਰ ਸਮਾਰਟ ਸਿਟੀ ਦੀ ਫੀਡਬੈਕ, ਸਰਕਾਰ ਦੇ ਰਾਡਾਰ ’ਤੇ ਆਏ ਕੁਝ ਭ੍ਰਿਸ਼ਟ ਅਫ਼ਸਰ

Manoj

This news is Content Editor Manoj