ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ''ਤੇ ਚਾਰ ਵਿਰੁੱਧ ਮਾਮਲਾ ਦਰਜ

01/14/2018 6:07:57 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਇਕ ਵਿਅਕਤੀ ਨੂੰ ਚਾਕੂਨੁਮਾ ਤੇਜ਼ਧਾਰ ਹਥਿਆਰ ਨਾਲ ਜਖਮੀ ਕਰਨ ਤੇ ਚਾਰ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਸੁਨਾਮ ਵਿਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਅਮਰਵਿੰਦਰ ਸਿੰਘ ਉਰਫ ਜੱਗੀ ਪੁੱਤਰ ਪੰਮਾ ਸਿੰਘ ਵਾਸੀ ਨੇੜੇ ਹਿੰਦੂ ਸਭਾ ਸਕੂਲ ਸੁਨਾਮ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਅਤੇ ਉਸ ਦਾ ਭਰਾ ਹਰਦੀਪ ਸਿੰਘ, ਭਰਾ ਦਾ ਦੋਸਤ ਕਰਨਵੀਰ ਸਿੰਘ ਇਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਗੱਲਾਂ ਕਰ ਰਹੇ ਹਨ ਤਾਂ ਸਾਡੇ ਕੋਲ ਕਾਲੇ ਰੰਗ ਦੇ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਦੋ-ਦੋ ਵਿਅਕਤੀ ਆ ਰੁਕ ਗਏ।
ਇਕ ਮੋਟਰਸਾਈਕਲ ਨੂੰ ਸਾਹਿਲ ਉਰਫ ਸਾਂਘਾ ਪੁੱਤਰ ਨਿੱਕਾ ਵਾਸੀ ਚੁਹੱਟਾ ਬਾਜ਼ਾਰ ਸੁਨਾਮ ਚਲਾ ਰਿਹਾ ਸੀ ਅਤੇ ਉਸਦੇ ਪਿੱਛੇ ਮੱਖਣ ਸਿੰਘ ਪੁੱਤਰ ਯੁਗਰਾਜ ਸਿੰਘ ਵਾਸੀ ਚੁਹੱਟਾ ਸੁਨਾਮ ਬੈਠਾ ਸੀ। ਦੂਸਰੇ ਮੋਟਰਸਾਈਕਲ ਤੇ ਸੱਤੂ ਪੁੱਤਰ ਬਲਦੇਵ ਸਿੰਘ ਵਾਸੀ ਨੇੜੇ ਚਰਚ ਟਿੱਬੀ ਸੁਨਾਮ ਅਤੇ ਬੰਟੀ ਵਾਸੀ ਨੇੜੇ ਚੁਹੱਟਾ ਮਾਜਰੀ ਸੁਨਾਮ ਸਵਾਰ ਸਨ।
ਮੱਖਣ ਸਿੰਘ ਉਕਤ ਨੇ ਅਪਣੀ ਕਮਰ ਵਿਚ ਲੁਕੋਕੇ ਚਾਕੂਨੁਮਾ ਤੇਜ਼ਧਾਰ ਹਥਿਆਰ ਮਾਰ ਕੇ ਜ਼ਖਮੀ ਕਰ ਦਿੱਤਾ। ਪੁਲਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਰੁੱਧ ਇਰਾਦਾ ਕਤਲ ਅਤੇ ਹੋਰ ਕਈ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।