ਇੰਡੋ-ਬੰਗਲਾਦੇਸ਼ ਐਥਲੈਟਿਕ ਮੀਟ ''ਚ ਇੰਸਪੈਕਟਰ ਪਰਮਜੀਤ ਅਤੇ ਗਮਦੂਰ ਨੇ ਜਿੱਤਿਆ ਗੋਲਡ ਮੈਡਲ

02/16/2018 7:08:53 PM

ਮਾਨਸਾ (ਸੰਦੀਪ ਮਿੱਤਲ) : ਪਹਿਲੀ ਇੰਡੋ-ਬੰਗਲਾਦੇਸ਼ ਮਾਸਟਰ ਐਥਲੈਟਿਕ ਮੀਟ 2018 'ਚ ਮਾਨਸਾ ਜ਼ਿਲੇ ਦੇ ਪੰਜਾਬ ਪੁਲਸ ਦੇ ਇੰਸਪੈਕਟਰ ਪਰਮਜੀਤ ਸਿੰਘ ਸੰਧੂ ਇੰਚਾਰਜ ਥਾਣਾ ਸਿਟੀ 1 ਮਾਨਸਾ ਅਤੇ ਇੰਸਪੈਕਟਰ ਗਮਦੂਰ ਸਿੰਘ ਨੇ ਡਬਲ ਗੋਲਡ ਮੈਡਲ ਪ੍ਰਾਪਤ ਕਰਨ 'ਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਿਵੇਂ ਹੀ ਗੋਲਡ ਮੈਡਲ ਮਿਲਣ ਦੀ ਸੂਚਨਾ ਜ਼ਿਲੇ ਦੇ ਲੋਕਾਂ ਨੂੰ ਮਿਲੀ ਤਾਂ ਸਮੱਰਥਕਾਂ ਨੇ ਇਸ ਪ੍ਰਾਪਤੀ 'ਤੇ ਜਸ਼ਨ ਮਨਾਇਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ।
ਇਸ ਸ਼ਾਨਦਾਰ ਜਿੱਤ ਤੇ ਵਧਾਈ ਦਿੰਦਿਆਂ ਠੇਕਦਾਰ ਗੁਰਪਾਲ ਸਿੰਘ, ਸੁਰੇਸ਼ ਨੰਦਗੜ੍ਹੀਆ, ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਜਨਕ ਰਾਜ ਸਿੰਗਲਾ, ਸਮਾਜ ਸੇਵੀ ਸੰਜੀਵ ਪਿੰਕਾ, ਮਾ. ਰੁਲਦੂ ਰਾਮ ਬਾਂਸਲ, ਮਾ. ਲੁੱਦਰ ਰਾਮ, ਬਾਬੂ ਲਾਲ ਸ਼ਰਮਾ, ਮਾ. ਤੀਰਥ ਸਿੰਘ ਮਿੱਤਲ ਨੇ ਕਿਹਾ ਕਿ ਉਕਤ ਗੋਲਡ ਮੈਡਲ ਪ੍ਰਾਪਤ ਕਰਨ ਨਾਲ ਜਿੱਥੇ ਜ਼ਿਲੇ ਦਾ ਨਾਮ ਰੌਸ਼ਨ ਹੋਇਆ ਹੈ, ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਵੀ ਮਾਨ ਹੈ।