78 ਸਾਲਾ ਬਜ਼ੁਰਗ ਨੇ 1500 ਮੀ. ਦੌੜ ''ਚ ਜਿੱਤਿਆ ਸੋਨ ਤਮਗਾ, ਮੈਦਾਨ ''ਚ ਹੀ ਤੋੜਿਆ ਦਮ

11/21/2019 11:50:17 AM

ਸੰਗਰੂਰ— 78 ਸਾਲ ਦੇ ਐਥਲੀਟ ਬਖਸ਼ੀਸ਼ ਦੀ 1500 ਮੀਟਰ ਦੌੜ ਜਿੱਤਣ ਦੇ ਬਾਅਦ ਮੈਦਾਨ 'ਤੇ ਹੀ ਹਾਰਟਅਟੈਕ ਨਾਲ ਮੌਤ ਹੋ ਗਈ। ਪੰਜਾਬ ਮਾਸਟਰਸ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਲਈ ਕਰਵਾਈ ਗਈ ਐਥਲੈਟਿਕਸ ਮੀਟ ਦੇ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਹੁਸ਼ਿਆਰਪੁਰ ਦੇ ਜਲੋਵਾਲ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਨੇ 1500 ਮੀਟਰ 'ਚ ਪਹਿਲਾ ਅਤੇ 800 ਮੀਟਰ 'ਚ ਤੀਜਾ ਸਥਾਨ ਪ੍ਰਾਪਤ ਕੀਤਾ ਸੀ। ਪਿਛਲੇ ਸ਼ਨੀਵਾਰ ਨੂੰ ਐਥਲੀਟ ਮੀਟ ਕਰਾਈ ਗਈ ਸੀ। ਦੌੜ ਪੂਰੀ ਕਰਨ ਦੇ ਬਾਅਦ ਉਹ ਬਹੁਤ ਖੁਸ਼ ਸਨ। 1500 ਮੀਟਰ ਦੀ ਰੇਸ ਪੂਰੀ ਕਰਨ ਦੇ ਬਾਅਦ ਰਿਲੈਕਸ ਹੁੰਦੇ ਹੋਏ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ। ਸਾਥੀਆਂ ਨੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਨੂੰ ਦੌੜਨਾ ਇੰਨਾ ਪਸੰਦ ਸੀ ਕਿ ਉਹ ਦੋਸਤਾਂ ਨੂੰ ਕਹਿੰਦੇ ਸਨ ਕਿ ਜਦੋਂ ਵੀ ਮੌਤ ਆਵੇ ਤਾਂ ਮੈਦਾਨ 'ਤੇ ਹੀ ਖਿਡਾਰੀ ਦੀ ਤਰ੍ਹਾਂ ਮਰਾਂ।

ਅਜੇ ਤਕ ਜਿੱਤੇ 200 ਤੋਂ ਜ਼ਿਆਦਾ ਤਮਗੇ
ਬਖਸ਼ੀਸ਼ ਦੇ ਦੋਸਤ ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਬਖਸ਼ੀਸ਼ ਹੁਸ਼ਿਆਰਪੁਰ ਟੀਮ ਦੀ ਅਗਵਾਈ ਕਰਦੇ ਸਨ। ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਟੀਚਰ ਵੀ ਰਹੇ। ਉਹ ਦੌੜਨ ਦੇ ਸ਼ੌਕੀਨ ਸਨ। 1982 'ਚ ਉਨ੍ਹਾਂ ਨੇ ਖੇਡਾਂ 'ਚ ਹਿੱਸਾ ਲੈਣਾ ਸ਼ੁਰੂ ਕੀਤਾ। ਉਹ ਕਈ ਸੂਬਿਆਂ 'ਚ ਖੇਡੇ। ਉਹ 200 ਤੋਂ ਜ਼ਿਆਦਾ ਮੈਡਲ ਜਿੱਤ ਚੁੱਕੇ ਸਨ। ਬਖਸ਼ੀਸ਼ 800 ਮੀਟਰ, 1500 ਮੀਟਰ ਅਤੇ 5 ਹਜ਼ਾਰ ਮੀਟਰ ਦੌੜ 'ਚ ਹਿੱਸਾ ਲੈਂਦੇ ਸਨ।

Tarsem Singh

This news is Content Editor Tarsem Singh