ਪਤੀ-ਪਤਨੀ ਗਏ ਕੰਮ ''ਤੇ, ਚੋਰਾਂ ਨੇ ਕੀਤਾ ਹੱਥ ਸਾਫ

03/29/2018 4:28:31 AM

ਜਲੰਧਰ,(ਮਹੇਸ਼)¸ ਜੋਗਿੰਦਰ ਨਗਰ ਨਿਵਾਸੀ ਸੁਨੀਤਾ ਮਲਹੋਤਰਾ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਅਤੇ ਉਸ ਦੇ ਪਤੀ ਰਾਕੇਸ਼ ਮਲਹੋਤਰਾ ਕੰਮ 'ਤੇ ਗਏ। ਦੁਪਹਿਰ ਨੂੰ ਉਨ੍ਹਾਂ ਦੇ ਗੁਆਂਢੀਆਂ ਨੇ ਗੇਟ ਦਾ ਤਾਲਾ ਟੁੱਟਾ ਦੇਖਿਆ ਤਾਂ ਉਨ੍ਹਾਂ ਨੂੰ ਫੋਨ ਕੀਤਾ। ਪੁੱਜਣ 'ਤੇ ਦੇਖਿਆ ਕਿ ਕਮਰੇ ਦੀਆਂ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ। ਜ਼ਮੀਨ 'ਤੇ ਸਾਮਾਨ ਖਿਲਰਿਆ ਪਿਆ ਸੀ। ਲਾਕਰ ਵਿਚੋਂ ਉਨ੍ਹਾਂ ਦੀਆਂ ਸੋਨੇ ਦੀਆਂ ਤਿੰਨ ਮੁੰਦਰੀਆਂ, ਬਾਲੀਆਂ ਅਤੇ ਮੰਗਲ ਸੂਤਰ ਸਮੇਤ ਹੋਰ ਸਾਮਾਨ ਗਾਇਬ ਸੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਹਰਦੇਵ ਸਿੰਘ ਨੇ ਦਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਦੇਖਣ 'ਤੇ ਪਾਇਆ ਗਿਆ ਕਿ ਵਾਰਦਾਤ 12.30 ਵਜੇ ਦੀ ਹੈ। ਜਾਣਕਾਰ ਦੇ ਵਾਰਦਾਤ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ ਕਿਉਂਕਿ ਉਸ ਨੂੰ ਬੇਹਤਰ ਢੰਗ ਨਾਲ ਪਤਾ ਸੀ ਕਿ ਘਰ ਵਿਚ ਕੋਈ ਨਹੀਂ ਹੈ।