ਦੇਖੋ ਵਿਧਾਨ ਸਭਾ ਚੋਣਾਂ ''ਚ ਕੀਤੇ ਖਰਚ ਦੀ ਹੈਰਾਨ ਕਰਦੀ ਰਿਪੋਰਟ, ਪਹਿਲੇ ਸਥਾਨ ''ਤੇ ਆਇਆ ਇਹ ਕਾਂਗਰਸੀ ਆਗੂ

04/29/2017 6:59:47 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰਾਂ ਵਲੋਂ ਕੀਤੇ ਗਏ ਖਰਚ ਦਾ ਬਿਓਰਾ ਹੈਰਾਨ ਕਰਨ ਵਾਲਾ ਹੈ। ਤੈਅ ਖਰਚ ਤਕ ਪਹੁੰਚਣਾ ਤਾਂ ਦੂਰ ਦੀ ਗੱਲ 117 ''ਚੋਂ 46 ਵਿਧਾਇਕਾਂ ਦਾ ਖਰਚ 50 ਫੀਸਦੀ ਤਕ ਹੀ ਸੁੰਗੜ ਕੇ ਰਹਿ ਗਿਆ। ਸਾਰੇ 117 ਵਿਧਾਇਕਾਂ ਦਾ ਚੋਣ ''ਤੇ ਔਸਤਨ ਖਰਚ 15.34 ਲੱਖ ਰਿਹਾ। ਅੰਮ੍ਰਿਤਸਰ ਦੇ ਅਜਨਾਲਾ ਤੋਂ ਕਾਂਗਰਸ ਦੇ ਹਰਪ੍ਰਤਾਪ ਸਿੰਘ ਤਾਂ ਮਹਿਜ਼ 4,13,961 ਰੁਪਏ ਖਰਚ ਕਰਕੇ ਹੀ ਵਿਧਾਨ ਸਭਾ ਪਹੁੰਚ ਗਏ।
ਦੂਜੇ ਪਾਸੇ ਚਮਕੌਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਤੇ ਬੱਸੀ ਪਠਾਣਾ ਤੋਂ ਕਾਂਗਰਸ ਵਿਧਾਇਕ ਗੁਰਪ੍ਰੀਤ ਸਿੰਘ ਨੇ ਸਭ ਤੋਂ ਵੱਧ ਪੈਸੇ ਖਰਚ ਕੀਤੇ ਹਨ। ਦੋਵਾਂ ਨੇ ਤੈਅ ਖਰਚ 28 ਲੱਖ ਰੁਪਏ ਵਿਚੋਂ 96 ਫੀਸਦੀ ਰਾਸ਼ੀ ਚੋਣਾਂ ''ਚ ਖਰਚ ਕੀਤੀ ਹੈ। ਜਦਕਿ 50 ਵਿਧਾਇਕਾਂ ਨੇ ਮੀਡੀਆ ਪ੍ਰਚਾਰ ''ਤੇ ਇਕ ਵੀ ਪੈਸਾ ਨਹੀਂ ਖਰਚ ਕੀਤਾ ਹੈ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ. ਡੀ. ਆਰ.) ਨੇ ਸਿਆਸੀ ਆਗੂਆਂ ਵਲੋਂ ਚੋਣ ਕਮਿਸ਼ਨ ਨੂੰ ਸੌਂਪੀ ਚੋਣ ਖਰਚ ਦੇ ਅੰਕੜਿਆਂ ''ਤੇ ਸਵਾਲ ਚੁੱਕੇ ਹਨ। ਏ. ਡੀ. ਆਰ. ਨੇ ਸਿਆਸੀ ਆਗੂਆਂ ਤੋਂ ਪੁੱਛਿਆ ਹੈ ਕਿ ਉਹ ਰੌਲਾ ਪਾ ਰਹੇ ਹਨ ਕਿ ਚੋਣ ਪ੍ਰਚਾਰ ''ਚ ਖਰਚ ਕਰਨ ਦੀ ਹੱਦ ਘੱਟ ਹੈ, ਜਿਸ ਨੂੰ ਵਧਾਇਆ ਜਾਣਾ ਚਾਹੀਦਾ ਹੈ ਪਰ ਬਹੁਤੇ ਆਗੂ ਤੈਅ ਕੀਤੇ ਗਏ ਖਰਚ ਤੋਂ ਅੱਧੇ ਪਸੇ ਵੀ ਕਰਚ ਨਹੀਂ ਕਰ ਸਕੇ। ਇਸ ਤੋਂ ਲੱਗਦਾ ਹੈ ਕਿ ਅਜਿਹੇ ਉਮੀਦਵਾਰਾਂ ਦੀ ਮੰਸ਼ਾ ਸਹੀ ਨਹੀਂ ਹੈ ਜਾਂ ਫਿਰ ਉਹ ਖਰਚ ਦੀ ਸਹੀ ਜਾਣਾਕਰੀ ਨਹੀਂ ਦਿੰਦੇ ਹਨ। ਸ਼ੁਕਰਵਾਰ ਨੂੰ ਪੱਤਰਕਾਰਾਂ ਨਾਲ ਇਥੇ ਗੱਲਬਾਤ ਦੌਰਾਨ ਏ. ਡੀ. ਆਰ ਦੇ ਆਗੂਆਂ ਜਸਕੀਰਤ ਸਿੰਘ, ਪਰਵਿੰਦਰ ਸਿੰਘ, ਨਿਲੇਸ਼ ਤੇ ਲਕਸ਼ਮੀ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ੋਚਣ ਖਰਚ ਦੱਸਣ ''ਚ ਈਮਾਨਦਾਰੀ ਦਿਖਾਈ ਹੈ। ਬੈਂਸ ਭਰਾਵਾਂ ਨੇ ਖਰਚ ਹੱਦ ਦੀ 90 ਫੀਸਦੀ ਰਾਸ਼ੀ ਖਰਚ ਕੀਤੀ ਹੈ। ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਿਰਫ ਰ23 ਫੀਸਦੀ ਰਾਸ਼ੀ ਹੀ ਖਰਚ ਕੀਤੀ। ਲੁਧਿਆਣਾ ਉੱਤਰੀ ਤੋਂ ਵਿਧਾਇਕ ਰਾਕੇਸ਼ ਪਾਂਡੇ ਨੇ 26 ਫੀਸਦੀ ਰਾਸ਼ੀ ਖਰਚ ਕੀਤੀ ਹੈ। ਇਕ ਵਿਧਾਇਕ ਨੇ ਕਿਸੇ ਵਾਹਨ ਦਾ ਖਰਚ ਹੀ ਚੋਣ ਕਮਿਸ਼ਨ ਦੀ ਸੌਂਪੀ ਰਿਪੋਰਟ ''ਚ ਨਹੀਂ ਦਿਖਾਇਆ ਹੈ।

ਬਾਦਲ ਨੇ 13.13 ਤੇ ਕੈਪਟਨ ਨੇ 14.98 ਲੱਖ ਖਰਚੇ
ਏ. ਡੀ. ਆਰ. ਦੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਚੋਣ ਖਰਚ 13.13, 412 ਰੁਪਏ ਦਿਖਾਇਆ ਹੈ, ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਚੋਣ ਖਰਚ 14, 98, 607 ਦਰਸਾਇਆ ਹੈ।

Gurminder Singh

This news is Content Editor Gurminder Singh