2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤੇ ਜਾ ਰਹੇ ਵਾਅਦਿਆਂ ਦੀ ਚਾਰ ਖੱਬੇ ਪੱਖੀਆਂ ਪਾਰਟੀਆਂ ਵਲੋਂ ਨਿੰਦਾ

08/10/2021 4:06:43 PM

ਜਲੰਧਰ (ਜ. ਬ.) : ਪੰਜਾਬ ’ਚ ਵਾਰੋ-ਵਾਰੀ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਹਾਕਮ ਸ਼੍ਰੇਣੀ ਦੀ ਲੁੱਟ-ਖਸੁੱਟ ਦੀ ਸਕ੍ਰਿਪਟ ਦੇ ਨਵੇਂ ਅਦਾਕਾਰ ‘ਆਪ’ ਆਗੂਆਂ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤੇ ਜਾ ਰਹੇ ਦਾਅਵਿਆਂ ਅਤੇ ਵਾਅਦਿਆਂ ਦੀ ਸੂਬੇ ਦੀਆਂ ਚਾਰ ਖੱਬੀਆਂ ਪਾਰਟੀਆਂ ਵਲੋਂ ਡਟਵੀਂ ਨਿੰਦਿਆ ਕਰਦਿਆਂ ਲੋਕਾਈ ਨੂੰ ਇਸ ਚੁਣਵੀਂ ਜੁਮਲੇਬਾਜ਼ੀ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਇਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਸੀ. ਪੀ. ਆਈ. ਪੰਜਾਬ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਪੰਜਾਬ ਦੇ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ-ਯੂਨਾਈਟਿਡ (ਐੱਮ. ਸੀ. ਪੀ. ਆਈ.-ਯੂ.) ਰੇਤ ਮਾਫੀਆ ਦੇ ਖਾਤਮੇ ਆਦਿ ਦੇ ਪਿਛਲੇ ਵਾਅਦੇ ਵੋਟਰਾਂ ਦੀਆਂ ਅੱਖਾਂ ਵਿਚ ਧੂੜ ਪਾਉਣ ਲਈ ਨਵੇਂ ਸਿਰਿਓਂ ਦੋਹਰਾ ਰਹੇ ਹਨ।

ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਇਹ ਪਾਰਟੀਆਂ ਆਪਣੇ ਭਰਮਾਊ ਬਿਆਨਾਂ ਰਾਹੀਂ ਇਹ ਪ੍ਰਭਾਵ ਦੇਣ ਦਾ ਯਤਨ ਵੀ ਕਰ ਰਹੀਆਂ ਹਨ ਕਿ ਇਕ ਧਰਮ ਵਿਸ਼ੇਸ਼ ਦੇ ਵਿਅਕਤੀ ਨੂੰ ਮੁੱਖ ਮੰਤਰੀ ਅਤੇ ਜਾਤੀ ਵਿਸ਼ੇਸ਼ ਦੇ ਯਤਨ ਵੀ ਕਰ ਰਹੀਆਂ ਹਨ ਕਿ ਇਕ ਧਰਮ ਵਿਸ਼ੇਸ਼ ਦੇ ਵਿਅਕਤੀ ਨੂੰ ਮੁੱਖ ਮੰਤਰੀ ਅਤੇ ਜਾਤੀ ਵਿਸ਼ੇਸ਼ ਦੇ ਵਿਅਕਤੀ ਨੂੰ ਮੁੱਖ ਮੰਤਰੀ ਉਪ ਮੁੱਖ ਮੰਤਰੀ ਬਣਾਏ ਜਾਣ ਨਾਲ ਹੀ ਪੰਜਾਬ ਦੀ ਖੁਸ਼ਹਾਲੀ ਦੀਆਂ ਸਾਰੀਆਂ ਕਸਰਾਂ ਨਿਕਲ ਜਾਣਗੀਆਂ, ਜਦਕਿ ਸੱਚਾਈ ਇਹ ਹੈ ਕਿ ਅਜਿਹੇ ਥੋਥੇ ਵਾਅਦਿਆਂ ਨਾਲ ਪੰਜਾਬੀਆਂ ਦਾ ਨਾ ਕੁਝ ਪਹਿਲਾਂ ਸੌਰਿਆ ਹੈ ਅਤੇ ਨਾ ਹੀ ਭਵਿੱਖ ਵਿਚ ਕੋਈ ਲਾਭ ਹੋਣਾ ਹੈ। ਆਗੂਆਂ ਨੇ ਟੋਕੀਓ ਓਲੰਪਿਕ ’ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਕਮਿਊਨਿਸਟ ਆਗੂਆਂ ਨੇ ਬੀਤੇ ਕੱਲ ਪਟਿਆਲਾ ਅਤੇ ਬਠਿੰਡਾ ਵਿਖੇ ਠੇਕਾ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਪੁਲਸ ਵਲੋਂ ਕੀਤੀ ਗਈ     ਕੁੱਟਮਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਇਕ ਜ਼ਾਲਮ ਵਤੀਰੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

Anuradha

This news is Content Editor Anuradha