ਵੱਡੀ ਖ਼ਬਰ : 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵਲੋਂ 64 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

09/13/2021 10:50:18 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਭ ਤੋਂ ਪਹਿਲਾਂ ਬਾਜ਼ੀ ਮਾਰਦਿਆਂ 64 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਵਲੋਂ ਕੀਤੇ ਐਲਾਨ ਮੁਤਾਬਕ ਸੁਜਾਨਪੁਰ ਤੋਂ ਰਾਜ ਕੁਮਾਰ ਗੁਪਤਾ, ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ, ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ, ਜੰਡਿਆਲਾ ਤੋਂ ਮਲਕੀਰਤ ਸਿੰਘ ਏ. ਆਰ., ਅੰਮ੍ਰਿਤਸਰ ਨਾਰਥ ਤੋਂ ਅਨਿਲ ਜੋਸ਼ੀ, ਅੰਮ੍ਰਿਤਸਰ ਵੈਸਟ ਡਾ. ਦਲਬੀਰ ਸਿੰਘ ਵੇਰਕਾ,ਅੰਮ੍ਰਿਤਸਰ ਸਾਊਥ ਤਲਬੀਰ ਸਿੰਘ ਗਿੱਲ, ਅਟਾਰੀ ਤੋਂ ਗੁਲਜ਼ਾਰ ਸਿੰਘ ਰਣੀਕੇ, ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ, ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ, ਪੱਟੀ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਫਿਲੌਰ ਤੋਂ ਬਲਦੇਵ ਸਿੰਘ ਖਹਿਰਾ, ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ, ਜਲੰਧਰ ਸੈਂਟਰਲ ਚੰਦਨ ਗਰੇਵਾਲ, ਜਲੰਧਰ ਕੈਂਟ ਤੋਂ ਜਗਬੀਰ ਸਿੰਘ ਬਰਾੜ, ਆਦਮਪੁਰ ਐੱਸ. ਸੀ. ਤੋਂ ਪਵਨ ਕੁਮਾਰ ਟੀਨੂੰ, ਮੁਕੇਰੀਆਂ ਤੋਂ ਸਰਬਜੀਤ ਸਿੰਘ ਸਾਬੀ, ਝਬਾਲ ਤੋਂ ਐੱਸ. ਸੀ. ਸੋਹਣ ਸਿੰਘ ਠੰਡਲ, ਗੜ੍ਹਸ਼ੰਕਰ ਤੋਂ ਸੁਰਿੰਦਰ ਸਿੰਘ ਭੋਲੇਵਾਲ ਰਥਨ, ਬੰਗਾ ਤੋਂ ਡਾ. ਸੁਖਵਿੰਦਰ ਸਿੰਘ ਸੁੱਖੀ, ਰੂਪਨਗਰ-ਰੋਪੜ ਡਾ. ਦਲਜੀਤ ਸਿੰਘ ਚੀਮਾ, ਖਰੜ ਤੋਂ ਰਣਜੀਤ ਸਿੰਘ ਗਿੱਲ, ਫਤਿਹਗੜ੍ਹ ਸਾਹਿਬ ਜਗਦੀਪ ਸਿੰਘ ਚੀਮਾ, ਅਮਲੋਹ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕ ਦਾ ਵੱਡਾ ਬਿਆਨ, ਕਿਹਾ ਕੈਪਟਨ ਦੀ ਅਗਵਾਈ ’ਚ ਨਹੀਂ ਲੜਾਂਗਾ 2022 ਦੀਆਂ ਚੋਣਾਂ

ਇਸੇ ਤਰ੍ਹਾਂ ਸਮਰਾਲਾ ਤੋਂ ਪਰਮਜੀਤ ਸਿੰਘ ਢਿੱਲੋਂ, ਸਾਹਨੇਵਾਲ ਸਿਮਰਨਜੀਤ ਸਿੰਘ ਢਿੱਲੋਂ, ਲੁਧਿਆਣਾ ਈਸਟ ਤੋਂ ਰਣਜੀਤ ਸਿੰਘ ਗਿੱਲ, ਆਤਮ ਨਗਰ ਹਰੀਸ਼ ਰਾਏ ਡਾਂਡਾ, ਲੁਧਿਆਣਾ ਸੈਂਟਰਲ ਪ੍ਰਿਤਪਾਲ ਸਿੰਘਪਾਲੀ, ਲੁਧਿਆਣਾ ਵੈਸਟ ਮਹੇਸ਼ ਇੰਦਰ ਸਿੰਘ ਗਰੇਵਾਲ, ਗਿੱਲ, ਦਰਸ਼ਨ ਸਿੰਘ ਸ਼ਿਵਾਲਿਕ, ਦਾਖਾ ਮਨਪ੍ਰੀਤ ਸਿੰਘ ਇਯਾਲੀ, ਜਗਰਾਓਂ ਐੱਸ. ਆਰ. ਕਲੇਰ , ਬਾਘਾਪੁਰਾਣਆ ਤੋਂ ਤੀਰਥ ਸਿੰਘ ਮਾਹਲਾ, ਮੋਗਾ ਤੋਂ ਮੱਖਣ ਬਰਜਿੰਦਰ ਸਿੰਘ, ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ, ਜ਼ੀਰਾ ਜਨਮੇਜਾ ਸਿੰਘ ਸੇਖੋਂ, ਫਿਰੋਜ਼ਪੁਰ ਰੂਰਲ, ਜੋਗਿੰਦਰ ਸਿੰਘ ਜਿੰਦੂ, ਗੁਰੂਹਰਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ, ਫਾਜ਼ਿਲਕਾ ਤੋਂ ਹੰਸ ਰਾਜ ਜੋਸਨ, ਗਿੱਦੜਬਾਹਾ ਹਰਦੀਪ ਸਿੰਘ ਡਿੰਪੀ, ਮਲੋਟ ਤੋਂ ਹਰਪ੍ਰੀਤ ਸਿੰਘ ਕੋਟਭਾਈ, ਮੁਕਤਸਰ ਤੋਂ ਕਨਵਰਜੀਤ ਸਿੰਘ ਰੋਜੀ ਬਰਕੰਦੀ, ਫਰੀਦਕੋਟ ਤੋਂ ਪਰਮਬੰਸ ਸਿੰਘ ਬੰਟੀ ਰੋਮਾਣਾ, ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ, ਜੈਤੋਂ ਤੋਂ ਸੂਬਾ ਸਿੰਘ ਬਾਦਲ, ਰਾਮਪੂਰਾ ਫੂਲ ਤੋਂ ਸਕਿੰਦਰ ਸਿੰਘ ਮਲੂਕਾ, ਭੂਚੋ ਮੰਡੀ ਤੋਂ ਦਰਸ਼ਨ ਸਿੰਘ ਕੋਟਫੱਤਾ, ਬਠਿੰਡਾ ਅਰਬਨ ਸਰੂਪ ਸਿੰਗਲਾ, ਬਠਿੰਡਾ ਰੂਰਲ ਪ੍ਰਕਾਸ਼ ਸਿੰਘ ਭੱਟੀ, ਤਲਵੰਡੀ ਸਾਬੋ ਤੋਂ ਜੀਤ ਮੋਹਿੰਦਰ ਸਿੰਘ ਪਵੀ, ਮੌੜ ਤੋਂ ਜਗਮੀਤ ਸਿੰਘ ਬਰਾੜ, ਮਾਨਸਾ ਤੋਂ ਪ੍ਰੇਮ ਕੁਮਾਰ ਅਰੋੜਾ, ਦਿੜਬਾ ਤੋਂ ਗੁਲਜ਼ਾਰ ਸਿੰਘ ਗੁਲਜ਼ਾਰੀ, ਭਦੌੜ ਤੋਂ ਸਤਨਾਮ ਸਿੰਘ ਰਾਹੀ, ਬਰਨਾਲਾ ਤੋਂ ਕੁਲਵੰਤ ਸਿੰਘ ਕੰਤਾ, ਅਮਰਗੜ੍ਹ ਤੋਂ ਇਕਬਾਲ ਸਿੰਘ ਝੂੰਦਾਂ, ਨਾਭਾ ਤੋਂ ਕਬੀਰ ਦਾਸ, ਰਾਜਪੁਰਾ ਤੋਂ ਚਰਨਜੀਤ ਸਿੰਘ ਬਰਾੜ, ਡੇਰਾ ਬੱਸੀ ਤੋਂ ਐਨ. ਕੇ ਸ਼ਰਮਾ, ਸਨੌਰ ਤੋਂ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ, ਸ਼ਤਰਾਣਾ ਬੀਬੀ ਵਰਿੰਦਰ ਸਿੰਘ ਲੂਬਾ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਆਪਣਿਆਂ ’ਚ ਘਿਰੇ ਕੈਪਟਨ, ਸੁਰਜੀਤ ਧੀਮਾਨ ਤੇ ਪਰਗਟ ਸਿੰਘ ਤੋਂ ਬਾਅਦ ਹੁਣ ਸ਼ਮਸ਼ੇਰ ਦੂਲੋਂ ਨੇ ਖੋਲ੍ਹਿਆ ਮੋਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh