ਪਟਿਆਲਾ ਰੂਰਲ ਹਲਕੇ ’ਚੋਂ ਇਸ ਵਾਰ ਕੌਣ ਜਿੱਤੇਗਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

02/19/2022 1:50:40 PM

ਪਟਿਆਲਾ ਰੂਰਲ (ਵੈੱਬ ਡੈਸਕ) - ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚੋਂ ਪਟਿਆਲਾ ਰੂਰਲ 110ਵਾਂ ਵਿਧਾਨ ਸਭਾ ਹਲਕਾ ਹੈ। ਇਹ ਜਨਰਲ ਵਿਧਾਨ ਸਭਾ ਹਲਕਾ ਹੈ। ਇਥੋਂ 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਬ੍ਰਹਮ ਮਹਿੰਦਰਾ ਨੇ ਚੋਣ ਜਿੱਤੀ। ਹੁਣ 2022 ’ਚ ਉਨ੍ਹਾਂ ਦਾ ਪੁੱਤਰ ਮੋਹਿਤ ਮਹਿੰਦਰਾ ਕਾਂਗਰਸ ਵੱਲੋਂ ਚੋਣ ਮੈਦਾਨ ’ਚ ਹੈ।

2017
2017 ’ਚ ਕਾਂਗਰਸ ਦੇ ਉਮੀਦਵਾਰ ਬ੍ਰਹਮ ਮਹਿੰਦਰਾ ਜੇਤੂ ਰਹੇ ਅਤੇ ਕਾਂਗਰਸ ਸਰਕਾਰ ਵਿਚ ਮੰਤਰੀ ਬਣੇ। ਕਾਂਗਰਸ ਦੇ ਬ੍ਰਹਮ ਮਹਿੰਦਰਾ ਨੂੰ 62077 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਲਦੀਪ ਕੌਰ ਟੌਹੜਾ ਨੂੰ 33375 ਵੋਟਾਂ ਮਿਲੀਆਂ ਸਨ। ਬ੍ਰਹਮ ਮਹਿੰਦਰਾ ਨੇ ਕੁਲਦੀਪ ਕੌਰ ਟੌਹੜਾ ਨੂੰ 27602 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦੇ ਕੇ ਇਸ ਸੀਟ ’ਤੇ ਕਬਜ਼ਾ ਕੀਤਾ ਸੀ। 

2012
ਕਾਂਗਰਸ ਦੇ ਉਮੀਦਵਾਰ ਬ੍ਰਹਮ ਮਹਿੰਦਰਾ ਨੇ ਜਿੱਤ ਹਾਸਲ ਕੀਤੀ ਸੀ। ਬ੍ਰਹਮ ਮਹਿੰਦਰਾ ਨੇ 68,891 ਵੋਟਾਂ ਹਾਸਲ ਕੀਤੀਆਂ ਤੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਨੂੰ 41,662 ਵੋਟਾਂ ਮਿਲੀਆਂ। ਇਸ ਤਰ੍ਹਾਂ ਬ੍ਰਹਮ ਮਹਿੰਦਰਾ ਨੇ ਕਰਨਵੀਰ ਸਿੰਘ ਟਿਵਾਣਾ ਨੂੰ 27229 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

2012 ਤੋਂ ਪਟਿਆਲਾ ਰੂਰਲ ਵਿਧਾਨ ਸਭਾ ਹਲਕਾ ਹੋਂਦ ’ਚ ਆਇਆ ਸੀ।
 
2022 ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਪਾਲ ਸਿੰਘ ਬਿੱਟੂ ਚੱਢਾ, ਕਾਂਗਰਸ ਵੱਲੋਂ ਮੋਹਿਤ ਮਹਿੰਦਰਾ, ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ, ਸੰਯੁਕਤ ਸਮਾਜ ਮੋਰਚਾ ਵੱਲੋਂ ਧਰਮਿੰਦਰ ਸ਼ਰਮਾ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਵੱਲੋਂ ਸੰਜੀਵ ਸ਼ਰਮਾ ਚੋਣ ਮੈਦਾਨ ’ਚ ਹਨ।

 
2022 ਵਿਧਾਨ ਸਭਾ ਚੋਣਾਂ ਸਮੇਂ ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 225639 ਹੈ, ਜਿਨ੍ਹਾਂ 'ਚ 109130 ਪੁਰਸ਼, 116501 ਔਰਤਾਂ ਤੇ 8 ਥਰਡ ਜੈਂਡਰ ਵੋਟਰ ਹਨ।

rajwinder kaur

This news is Content Editor rajwinder kaur