ਜਲੰਧਰ ਤੋਂ ਵੱਡੀ ਖ਼ਬਰ: ਡਿਊਟੀ ’ਤੇ ਤਾਇਨਾਤ ਏ.ਐੱਸ.ਆਈ. ਦੀ ਗੋਲ਼ੀ ਲੱਗਣ ਨਾਲ ਮੌਤ

03/31/2021 6:55:25 PM

ਜਲੰਧਰ (ਮਹੇਸ਼)— ਜਲੰਧਰ ਦੇ ਪੀ. ਏ. ਪੀ. ਗੇਟ ਨੰਬਰ 3 ’ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਗੋਲ਼ੀ ਲੱਗਣ ਨਾਲ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਮੌਕੇ ’ਤੇ ਸੂਚਨਾ ਪਾ ਕੇ ਥਾਣਾ ਕੈਂਟ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲ਼ੀ ਲੱਗਣ ਨਾਲ ਮਰੇ ਏ. ਐੱਸ. ਆਈ. ਦੀ ਪਛਾਣ ਪਰਮਜੀਤ ਸਿੰਘ ਦੇ ਵਜੋ ਹੋਈ ਹੈ, ਜੋਕਿ ਪੀ. ਏ. ਪੀ. ਦੇ ਗੇਟ ਨੰਬਰ-3 ’ਤੇ ਡਿਊਟੀ ’ਤੇ ਤਾਇਨਾਤ ਸੀ। 

ਇਹ ਵੀ ਪੜ੍ਹੋ : 'ਦੋਸਤੀ' ਦੇ ਨਾਂ 'ਤੇ ਕਲੰਕ ਸਾਬਤ ਹੋਇਆ ਨੌਜਵਾਨ, ਘਰੋਂ ਬੁਲਾ ਦੋਸਤ ਨੂੰ ਇੰਝ ਦਿੱਤੀ ਦਰਦਨਾਕ ਮੌਤ
ਪਰਮਜੀਤ ਸਿੰਘ ਸਿੰਘ 27 ਬਟਾਲੀਅਨ ’ਚ ਤਾਇਨਾਤ ਸੀ। ਸੂਚਨਾ ਪਾ ਕੇ ਮੌਕੇ ’ਤੇ ਆਈ. ਜੀ. ਐੱਸ. ਕੇ. ਵਾਲੀਆ, ਕਮਾਂਡੈਂਟ ਮਨਜੀਤ ਸਿੰਘ ਢੇਸੀ, ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਅਤੇ ਐੱਸ. ਐੱਚ. ਓ. ਕੈਂਟ ਅਜਾਇਬ ਸਿੰਘ ਪਹੰੁਚੇ। 

ਇਹ ਵੀ ਪੜ੍ਹੋ : ਹੋਲੀ ਮੌਕੇ ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਦਰਿੰਦਿਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਦਿੱਤਾ ਜ਼ਹਿਰ

ਮੌਕੇ ’ਤੇ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਡਿਊਟੀ ’ਤੇ ਤਾਇਨਾਤ ਪਰਮਜੀਤ ਕੋਲੋਂ ਗੰਨ ਨਾਲ ਅਚਾਨਕ ਗੋਲ਼ੀ ਚੱਲ ਗਈ ਜੋਕਿ ਖੱਬੀ ਅੱਖ ’ਚੋਂ ਨਿਕਲਦੇ ਹੋਏ ਸਿਰ ’ਚੋਂ ਨਿਕਲ ਕੇ ਬਾਹਰ ਆਈ। ਪਰਮਜੀਤ ਮੂਲ ਰੂਪ ਨਾਲ ਹੁਸ਼ਿਆਪੁਰ ਰੋਡ ਨੇੜੇ ਪੈਂਦੇ ਪੀ. ਐੱਸ. ਆਦਮਪੁਰ ਦੇ ਪਿੰਡ ਗਾਜ਼ੀਪੁਰ ਦਾ ਰਹਿਣ ਵਾਲਾ ਸੀ, ਜੋਕਿ ਜਲੰਧਰ ’ਚ ਡਿਊਟੀ ਹੋਣ ਕਰਕੇ ਪੀ. ਏ. ਪੀ. ਵਿਖੇ ਕੁਆਰਟਰ ’ਚ ਰਹਿੰਦਾ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਭਗਵੰਤ ਦੀ ਕੈਪਟਨ ਨੂੰ ਚਿਤਾਵਨੀ, ਕਿਹਾ-ਬਿਜਲੀ ਦੇ ਮੁੱਦੇ ’ਤੇ 7 ਅਪ੍ਰੈਲ ਤੋਂ ਸੂਬੇ ’ਚ ਛੇੜਾਂਗੇ ਅੰਦੋਲਨ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri