ਵਿਵਾਦਾਂ ’ਚ ਘਿਰਿਆ ਪੰਜਾਬ ਪੁਲਸ ਦਾ ਏ. ਐੱਸ. ਆਈ., ਵਾਇਰਲ ਹੋਈ ਵੀਡੀਓ ਨੇ ਖੋਲ੍ਹੀ ਕਰਤੂਤ

10/13/2023 6:23:02 PM

ਭਿੰਡੀਸੈਦਾਂ/ਅਜਨਾਲਾ (ਗੁਰਜੰਟ) : ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ ਵਿਚ ਤਾਇਨਾਤ ਇਕ ਏ. ਐੱਸ. ਆਈ ਦੀ ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਣਜੀਤ ਸਿੰਘ ਮੁਹਾਰ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਨ ਦੇ ਨਾਲ-ਨਾਲ ਲਿਖ ਕੇ ਪਾਇਆ ਕਿ 21 ਜੁਲਾਈ 2023 ਪਿੰਡ ਆਵਣ ਲੱਖਾ ਸਿੰਘ ਵਿਖੇ ਝਗੜਾ ਹੋਇਆ, ਐੱਸ. ਆਈ ਸਰਬਜੀਤ ਸਿੰਘ ਨੇ 25 ਜੁਲਾਈ 2023 ਨੂੰ ਰਣਜੀਤ ਮੁਹਾਰ ਨੂੰ ਥਾਣੇ ਬੁਲਾਇਆ ਤੇ 25000 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਪਰਚਾ ਨਾ ਕੱਟਣ ਲਈ ਇਹ ਮੰਗ ਪੂਰੀ ਨਾ ਕਰਨ ਤੇ 20 ਅਗਸਤ 2023 ਨੂੰ ਦੂਜੀ ਧਰ ਤੋਂ ਪੈਸੇ ਲੈ ਕੇ ਝੂਠੀ ਤੇ ਨਾਜਾਇਜ਼ ਐੱਫ. ਆਈ. ਆਰ ਧਾਰਾਵਾਂ 325.323.447.506.148.149 ਤਹਿਤ ਦਰਜ ਕਰ ਦਿੱਤੀ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਵੱਡਾ ਹਾਦਸਾ, ਬੱਚੇ ਦੇ ਜਨਮ ਦਿਨ ਦਾ ਕੇਕ ਲਿਜਾ ਰਹੇ ਮਾਂ-ਪੁੱਤ ਸਮੇਤ 3 ਦੀ ਮੌਤ

ਇਨ੍ਹਾਂ ਧਾਰਾਵਾਂ ਦੀ ਜ਼ਮਾਨਤ ਥਾਣੇ ਵਿਚ ਲਈ ਜਾ ਸਕਦੀ ਸੀ। ਜ਼ਮਾਨਤਾਂ ਲਈ ਜਦੋਂ ਥਾਣੇ ਗਏ ਫਿਰ ਤੋਂ ਸਰਬਜੀਤ ਸਿੰਘ ਨੇ 10000 ਦੀ ਮੰਗ ਕੀਤੀ। ਅਸੀਂ 10000 ਦੇਣ ਤੋਂ ਇਨਕਾਰ ਕਰ ਦਿੱਤਾ। ਐੱਸ. ਆਈ. ਸਰਬਜੀਤ ਸਿੰਘ ਨੇ ਵਾਧਾ ਜ਼ੁਰਮ 379 ਆਈ. ਪੀ. ਸੀ ਦਾ ਵਾਧਾ ਕਰ ਦਿੱਤਾ, ਇਹ ਕਿ ਹਾਈ ਕੋਰਟ ਦੀ ਨੋਟੀਫਿਕੇਸ਼ਨ ਮਿਤੀ 22 ਜੁਲਾਈ 2023 ਦੇ ਮੁਤਾਬਿਕ 7 ਸਾਲ ਤੋਂ ਘੱਟ ਸਜ਼ਾ ਵਾਲੇ ਜ਼ੁਲਮ ਵਿਚ ਪੁਲਸ ਥਾਣੇ ਵਿਚ ਜ਼ਮਾਨਤ ਲਈ ਜਾ ਸਕਦੀ ਹੈ। ਐੱਸ. ਆਈ. ਸਰਬਜੀਤ ਸਿੰਘ ਨੇ 10000 ਰਿਸ਼ਵਤ ਲੈਣ ਦੀ ਜਿੱਦ ਨਹੀਂ ਛੱਡੀ, 5000 ਸਰਬਜੀਤ ਸਿੰਘ ਸਾਡੇ ਕੋਲੋਂ ਬਿਨਾਂ ਕਿਸੇ ਸਬੂਤ ਲੈ ਗਿਆ। 2000 ਰਿਸ਼ਵਤ ਲੈਂਦੇ ਦੀ ਵੀਡੀਓ ਮੌਕੇ ’ਤੇ ਬਣ ਗਈ। ਸਰਬਜੀਤ ਸਿੰਘ ਪੂਰੇ 5000 ਦੀ ਮੰਗ ਕਰ ਰਿਹਾ ਸੀ, 3000 ਘੱਟ ਹੋਣ ਕਰਕੇ ਨਾ ਨਾ ਕਰਦਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਥਾਣਾ ਭਿੰਡੀ ਸੈਦਾਂ ਵਿਖੇ ਐੱਸ. ਆਈ. ਨਹੀਂ ਸਗੋਂ ਬਤੌਰ ਏ. ਐੱਸ. ਆਈ ਤਾਇਨਾਤ ਹੈ। ਇਸ ਮਾਮਲੇ ਸਬੰਧੀ ਸਬ-ਡਵੀਜ਼ਨ ਅਟਾਰੀ ਦੇ ਡੀ.ਐੱਸ. ਪੀ. ਨੇ ਜਾਂਚ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। 

ਇਹ ਵੀ ਪੜ੍ਹੋ : ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫ਼ਾ, ਜਾਰੀ ਹੋਏ ਲਿਖਤੀ ਹੁਕਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Gurminder Singh

This news is Content Editor Gurminder Singh