ਉਮੀਦ ਦੇ ਬੰਦੇ : ਪੰਜਾਬ ਪੁਲਸ ਦੇ ਏ.ਐੱਸ.ਆਈ. ਦਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦਾ ਅਨੋਖਾ ਸਫਰ (ਵੀਡੀਓ)

08/11/2019 9:00:07 PM

ਕਪੂਰਥਲਾ—ਕਪੂਰਥਲਾ ਦਾ ਟ੍ਰੈਫਿਕ ਪੁਲਸ ਦਾ ਮੁਲਾਜ਼ਮ ਏ.ਐੱਸ.ਆਈ. ਗੁਰਬਚਨ ਸਿੰਘ ਹੁਣ 1 ਲੱਖ ਤੋਂ ਵਧ ਬੂਟੇ ਲਗਾ ਚੁੱਕਿਆ ਹੈ। ਇਸ ਸ਼ਖਸ ਨੇ ਸਾਈਕਲ 'ਤੇ ਸਵਾਰ ਹੋ ਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ 28000 ਕਿਲੋਮੀਟਰ ਯਾਤਰਾ ਕੀਤੀ ਹੈ। ਯਾਤਰਾ ਦੌਰਾਨ ਵੱਖ-ਵੱਖ ਸਮਾਜਿਕ ਸੁਨੇਹੇ ਵੀ ਦਿੱਤੇ। ਏ.ਐੱਸ.ਆਈ. ਗੁਰਬਚਨ ਇਕ ਹੋਰ ਅਨੋਖਾ ਕਾਰਜ ਵੀ ਕਰ ਰਿਹਾ ਹੈ। ਉਸ ਨੂੰ ਕਿਸੇ ਵੀ ਘਰ ਹੋਈ ਮੌਤ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਦੇ ਘਰਦਿਆਂ ਨੂੰ ਇਕ ਚਿੱਠੀ ਲਿਖ ਕੇ ਹਮਦਰਦੀ ਜਤਾਉਂਦਿਆਂ ਕਹਿੰਦਾ ਹੈ ਕਿ ਹਮੇਸ਼ਾ ਲਈ ਵਿਛੋੜਾ ਦੇ ਗਏ ਜੀਅ ਦੀ ਯਾਦ 'ਚ ਇਕ ਬੂਟਾ ਲਗਾਓ। ਜਗਬਾਣੀ ਨੇ ਇਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਦਾ ਨਾਂ ਹੈ ''ਉਮੀਦ ਦੇ ਬੰਦੇ''। ਇਸ ਪ੍ਰੋਗਰਾਮ ਦੌਰਾਨ ਏ.ਐੱਸ.ਆਈ. ਗੁਰਬਚਨ ਸਿੰਘ ਨਾਲ ਰੂ-ਬ-ਰੂ ਕਰਵਾ ਰਹੇ ਹਾਂ।

Karan Kumar

This news is Content Editor Karan Kumar