ਐੱਸ. ਟੀ. ਐੱਫ. ਦਾ ਸੀਕਰਟ ਆਪ੍ਰੇਸ਼ਨ : ਹੈਰੋਇਨ ਸਮੱਗਲਿੰਗ ''ਚ 2 ਏ. ਐੱਸ. ਆਈ. ਗ੍ਰਿਫਤਾਰ

08/13/2019 12:32:16 PM

ਅੰਮ੍ਰਿਤਸਰ (ਸੰਜੀਵ) : ਸਪੈਸ਼ਲ ਟਾਸਕ ਫੋਰਸ ਨੇ ਇਕ ਸੀਕਰਟ ਆਪ੍ਰੇਸ਼ਨ ਦੌਰਾਨ ਥਾਣਾ ਘਰਿੰਡਾ 'ਚ ਤਾਇਨਾਤ ਏ. ਐੱਸ. ਆਈ. ਅਵਤਾਰ ਸਿੰਘ ਅਤੇ ਏ. ਐੱਸ. ਆਈ. ਜ਼ੋਰਾਵਰ ਸਿੰਘ ਨੂੰ ਹੈਰੋਇਨ ਸਮੱਗਲਿੰਗ 'ਚ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਸ ਦੇ ਇਸ ਦੋਨਾਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਥਾਣੇ 'ਚ ਗ੍ਰਿਫਤਾਰ ਕਰ ਕੇ ਉਸ ਥਾਣੇ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਦੇਰ ਰਾਤ ਤੱਕ ਐੱਸ. ਟੀ. ਐੱਫ. ਦਾ ਆਪ੍ਰੇਸ਼ਨ ਜਾਰੀ ਸੀ ਜਿਸ 'ਚ ਗ੍ਰਿਫਤਾਰ ਕੀਤੇ ਗਏ ਪੁਲਸ ਦੇ ਇਹ ਦੋਨੋਂ ਏ. ਐੱਸ. ਆਈ. ਦੇ ਕਿੰਗ-ਪਿਨ ਦੀ ਗ੍ਰਿਫਤਾਰੀ ਲਈ ਟਰੈਪ ਲਾਇਆ ਗਿਆ ਸੀ। ਫਿਲਹਾਲ ਪੁਲਸ ਵੱਲੋਂ ਮੁਲਜ਼ਮਾਂ ਵੱਲੋਂ ਹੈਰੋਇਨ ਦੀ ਰਿਕਵਰੀ ਸਬੰਧੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਜਦੋਂ ਕਿ ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਦੋਵੇਂ ਪੁਲਸ ਅਧਿਕਾਰੀ ਕਿਸੇ ਵੱਡੇ ਸਮੱਗਲਰ ਨਾਲ ਜੁੜੇ ਹੋਏ ਸਨ। ਕੇਸ ਦਰਜ ਹੋਣ ਦੇ ਬਾਅਦ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਨੇ ਦੋਹਾਂ ਮੁਲਜ਼ਮਾਂ ਨੂੰ ਡਿਊਟੀ ਤੋਂ ਮੁਅੱਤਲ ਕਰ ਕੇ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

ਇਸ ਤਰ੍ਹਾਂ ਹੋਇਆ ਆਪ੍ਰੇਸ਼ਨ
ਸਪੈਸ਼ਲ ਟਾਸਕ ਫੋਰਸ ਨੇ ਇਕ ਸੀਕਰਟ ਆਪ੍ਰੇਸ਼ਨ 'ਚ ਏ.ਐੱਸ.ਆਈ. ਅਵਤਾਰ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਟਰੈਪ ਲਾ ਰੱਖਿਆ ਸੀ। ਦੋਹਾਂ ਦੇ ਹੱਥੇ ਚੜ੍ਹਣ ਦੇ ਬਾਅਦ ਇਨ੍ਹਾਂ ਨੂੰ ਥਾਣਾ ਘਰਿੰਡਾ ਲੈ ਜਾਇਆ ਗਿਆ ਜਿਥੇ ਐੱਸ. ਟੀ. ਐੱਫ. ਦੀ ਸ਼ਿਕਾਇਤ 'ਤੇ ਥਾਣੇ 'ਚ ਐੱਫ. ਆਈ. ਆਰ. ਨੰਬਰ 140 ਜਿਸ 'ਚ ਭ.ਦ.ਸ. ਦੀ ਧਾਰਾ 21.25.27.29/61/85 ਐੱਨ. ਡੀ. ਪੀ. ਐੱਸ. ਐਕਟ 'ਚ ਪਰਚਾ ਦਰਜ ਕਰ ਲਿਆ ਗਿਆ।

ਇਹ ਕਹਿਣਾ ਹੈ ਐੱਸ. ਟੀ. ਐੱਫ. ਦੇ ਏ. ਆਈ. ਜੀ. ਦਾ?
ਐੱਸ. ਟੀ. ਐੱਫ. ਦੇ ਏ. ਆਈ. ਜੀ. ਰਛਪਾਲ ਸਿੰਘ ਦਾ ਕਹਿਣਾ ਹੈ ਕਿ ਅਜੇ ਸੀਕਰਟ ਆਪ੍ਰੇਸ਼ਨ ਚੱਲ ਰਿਹਾ ਹੈ ਅਤੇ ਇਸ 'ਚ ਫਿਲਹਾਲ ਪੰਜਾਬ ਪੁਲਸ ਦੇ ਦੋ ਏ. ਐੱਸ. ਆਈ. ਗ੍ਰਿਫਤਾਰ ਕਰਨ 'ਤੇ ਹੀ ਪੁਸ਼ਟੀ ਕੀਤੀ ਜਾ ਸਕਦੀ ਹੈ। ਐੱਸ. ਟੀ. ਐੱਫ. ਬਹੁਤ ਜਲਦ ਇਨ੍ਹਾਂ ਦੇ ਨਾਲ ਜੁੜੇ ਕੁਝ ਅਜਿਹੇ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕਰਨ ਜਾ ਰਹੀ ਹੈ ਜਿਨ੍ਹਾਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Anuradha

This news is Content Editor Anuradha