ਆਸ਼ੂਤੋਸ਼ ਮਹਾਰਾਜ ਮਾਮਲੇ ''ਤੇ ਹਾਈਕੋਰਟ ਦਾ ਸਖਤ ਰੁਖ, ਭਰੀ ਅਦਾਲਤ ''ਚ ਕਿਹਾ...

09/29/2015 6:06:30 PM

ਚੰਡੀਗੜ੍ਹ - ਡੇਰਾ ਨੂਰਮਹਿਲ ਸਥਿਤ ਦਿਵਯ ਜੋਤੀ ਜਾਗ੍ਰਿਤੀ ਸੰਸਥਾ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੇ ਸਰੀਰ ਨੂੰ ਫ਼ਰਿੱਜ਼ ''ਚ ਰੱਖੇ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਇਹ ਫੈਸਲਾ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ ਜਾਂ ਉਹ ਸਮਾਧੀ ''ਚ ਹਨ। ਡੇਰੇ ਦੇ ਮੈਨੇਜਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ ਕਿ ਮਹਾਰਾਜ ਦੀ ਮੌਤ ਹੋ ਗਈ ਹੈ, ਬਲਕਿ ਉਨ੍ਹਾਂ ਦਾ ਕਹਿਣਾ ਹੈ ਕਿ ਮਹਾਰਾਜ ਡੂੰਘੀ ਸਮਾਧੀ ''ਚ ਹਨ। ਇਹ ਮਾਮਲਾ ਹੁਣ ਡੇਰੇ ਦੇ ਸ਼ਰਧਾਲੂਆਂ ਅਤੇ ਪ੍ਰਸ਼ਾਸਨ ਲਈ ਇਕ ਵੱਡੀ ਪਹੇਲੀ ਬਣ ਗਿਆ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ''ਚ ਇਕ ਵਾਰ ਫਿਰ ਇਸ ਮਾਮਲੇ ''ਤੇ ਬਹਿਸ ਹੋਣ ''ਤੇ ਅਦਾਲਤ ਨੇ ਇਸ ਦੀ ਸੁਣਵਾਈ ਲਈ ਅਗਲੀ ਤਾਰੀਕ 30 ਨਵੰਬਰ ਜਾਰੀ ਕੀਤੀ ਹੈ। ਇਸ ਮੌਕੇ ਡੇਰੇ ਦੇ ਵਕੀਲਾਂ ਨੇ ਅਦਾਲਤ ਦੇ ਸਾਹਮਣੇ ਆਸ਼ੂਤੋਸ਼ ਮਹਾਰਾਜ ਨਾਲ ਜੁੜੇ ਕਈ ਪੱਖ ਰੱਖੇ ਜਿਸ ''ਤੇ ਅਦਾਲਤ ਨੇ ਸਖਤ ਰੁਖ ਅਪਨਾਉਂਦੇ ਹੋਏ ਕਿਹਾ ਕਿ ਇਹ ਅਦਾਲਤ ਹੈ ਕੋਈ ਭਗਤਾਂ ਦਾ ਪੰਡਾਲ ਨਹੀਂ ਹੈ, ਇਸ ਲਈ ਅਦਾਲਤ ''ਚ ਸਿਰਫ ਤੇ ਸਿਰਫ ਕਾਨੂੰਨੀ ਪੱਖ ਰੱਖਿਆ ਜਾਵੇ।
ਅਦਾਲਤ ਨੇ ਇਹ ਵੀ ਕਿਹਾ ਹੈ ਕਿ ਸੂਬਾ ਸਰਕਾਰ ਅਤੇ ਡੇਰੇ ਨੂੰ ਮਿਲ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਅਤੇ ਨਾਲ ਹੀ ਸਲਾਹ ਵੀ ਦਿੱਤੀ ਕਿ ਉਥੇ ਸਮਾਧੀ ਹੀ ਬਣਾ ਦੇਣੀ ਚਾਹੀਦੀ ਹੈ। ਅਦਾਲਤ ਨੇ ਅਗਲੀ ਸੁਣਵਾਈ ਆਉਣ ਤੋਂ ਪਹਿਲਾਂ ਆਪਸ ''ਚ ਇਸ ਮੁੱਦੇ ਦਾ ਹੱਲ ਕੱਢਣ ਦੀ ਲਈ ਕਿਹਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Gurminder Singh

This news is Content Editor Gurminder Singh