..ਤੇ ਪਿਛਲੇ 2 ਸਾਲਾਂ ਤੋਂ ਫਰੀਜ਼ਰ ''ਚ ਪਈ ਹੈ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ

05/18/2016 3:21:22 PM

ਚੰਡੀਗੜ੍ਹ : ਨੂਰਮਹਿਲ ਸਥਿਤ ''ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾ'' ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ ਪਿਛਲੇ 2 ਸਾਲਾਂ ਤੋਂ ਫਰੀਜ਼ਰ ''ਚ ਪਈ ਹੋਈ ਹੈ ਪਰ ਅਜੇ ਤੱਕ ਅਦਾਲਤ ''ਚ ਉਨ੍ਹਾਂ ਦੇ ਅੰਤਿਮ ਸੰਸਕਾਰ ਸੰਬੰਧੀ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਹੈ। ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਜਾਂ ਕਿਸੇ ਹੋਰ ਬਦਲ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। 
ਅਦਾਲਤ ''ਚ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਅਗਸਤ ਨੂੰ ਹੋਣੀ ਤੈਅ ਹੋਈ ਹੈ। ਜ਼ਿਕਰਯੋਗ ਹੈ ਕਿ 29 ਜਨਵਰੀ, 2014 ਨੂੰ ਡਾਕਟਰਾਂ ਨੇ ਆਸ਼ੂਤੋਸ਼ ਮਹਾਰਾਜ ਨੂੰ ਕਲੀਨੀਕਲੀ ਡੈੱਡ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਸ਼ਰਮ ਦੇ ਇਕ ਕਮਰੇ ਅੰਦਰ ਫਰੀਜ਼ਰ ''ਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਸਾਰੇ ਪੱਖ ਮਿਲ ਕੇ ਆਪਸੀ ਸਹਿਮਤੀ ਨਾਲ ਇਸ ਦਾ ਹੱਲ ਕੱਢਣ। 

Babita Marhas

This news is News Editor Babita Marhas