ਅਰਵਿੰਦ ਕੇਜਰੀਵਾਲ ''ਤੇ ਹਰਿੰਦਰ ਸਿੰਘ ਖਾਲਸਾ ਦਾ ਵੱਡਾ ਬਿਆਨ, ਜਾਣੋ ਕੀ ਕਿਹਾ...

07/23/2016 5:42:09 PM

ਜਲੰਧਰ (ਧਵਨ) : ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਰ. ਐਸ. ਐਸ. ਦਾ ਕਰਿੰਦਾ ਹੈ ਅਤੇ ਉਹ ਸਿੱਖੀ ਦੇ ਅੰਸ਼ ਨੂੰ ਖਤਮ ਕਰਨਾ ਚਾਹੁੰਦਾ ਹੈ। ਖਾਲਸਾ ਨੇ ਕਿਹਾ ਕਿ ਆਰ. ਐਸ. ਐਸ. ਜਿਹੜੇ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਹੀਂ ਕਰਵਾ ਸਕੀ, ਉਹ ਜ਼ਿੰਮਾ ਅਰਵਿੰਦ ਕੇਜਰੀਵਾਲ ਨੂੰ ਅੰਦਰਖਾਤੇ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਰ. ਐਸ. ਐਸ. ਦੀ ਗੁਪਤ ਸਾਜ਼ਿਸ਼ਾਂ ਬੇਨਕਾਬ ਹੋ ਚੁੱਕੀਆਂ ਹਨ ਅਤੇ ਇਸ ਨਾਲ ਪੰਜਾਬੀਆਂ ਨੂੰ ਚੌਕੰਨੇ ਰਹਿਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਪੇਂਡੂ ਲੋਕਾਂ ''ਚਹੁਣ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨੂੰ ਲੈ ਕੇ ਜਾਗ੍ਰਿਤੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਯੂਥ ਮੈਨੀਫੈਸਟੋ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ''ਤੇ ਝਾੜੂ ਦੀ ਤਸਵੀਰ ਲਗਾਉਣ ਤੋਂ ਬਾਅਦ ਪੰਜਾਬੀਆਂ ''ਚ ਜਾਗ੍ਰਿਤੀ ਆਈ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸੱਭਿਆਚਾਰ ਨੂੰ ਤਬਾਹ ਕਰਨ ''ਤੇ ਤੁਰੀ ਹੋਈ ਹੈ।
ਖਾਲਸਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤਾਂ ਹੁਣ ਆਮ ਆਦਮੀ ਪਾਰਟੀ ''ਚ ਹੀ ਜਾਣਗੇ ਪਰ ਉਸ ਨਾਲ ਆਮ ਆਦਮੀ ਪਾਰਟੀ ਨੂੰ ਫਇਦਾ ਹੋਣ ਵਾਲਾ ਨਹੀਂ ਹੈ। ਆਮ ਆਦਮੀ ਪਾਰਟੀ ਨੂੰ ਇਹ ਲੱਗ ਰਿਹਾ ਹੈ ਕਿ ਪੰਜਾਬ ''ਚ ਉਸ ਦੀ ਸਰਕਾਰ ਨਹੀਂ ਬਣ ਰਹੀ ਹੈ ਕਿਉਕਿ ਸਮੁੱਚੇ ਸ਼ਹਿਰੀ ਤੇ ਛੋਟੇ ਸ਼ਹਿਰੀ ਹਿੱਸਿਆਂ ''ਚ ਆਮ ਆਦਮੀ ਪਾਰਟੀ ਨੂੰ ਸਮਰਥਨ ਨਹੀਂ ਮਿਲ ਰਿਹਾ ਹੈ। ਸ਼ਹਿਰਾਂ ਤੇ ਛੋਟੇ ਸ਼ਹਿਰਾਂ ''ਚ ਕਾਂਗਰਸ ਦਾ ਬੋਲਬਾਲਾ ਚੱਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਹੀ ਇਕ ਯੋਜਨਾ ਤਹਿਤ ਕੇਜਰੀਵਾਲ ਸਿੱਧੂ ਨੂੰ ਆਪਣੀ ਪਾਰਟੀ ''ਚ ਲੈ ਕੇ ਆ ਰਹੇ ਹਨ।

Gurminder Singh

This news is Content Editor Gurminder Singh