ਅਰੁਣ ਨਾਰੰਗ ਦੀ ਕੁੱਟਮਾਰ ਦੇ ਮਾਮਲੇ ’ਚ ਨਵਾਂ ਮੋੜ, ਗ੍ਰਿਫ਼ਤਾਰੀ ਲਈ ਖ਼ੁਦ ਪੇਸ਼ ਹੋਏ ਕਿਸਾਨ ਆਗੂ

04/01/2021 7:45:16 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਬੀਤੇ ਦਿਨ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਹੋਈ ਕੁੱਟਮਾਰ ਸਬੰਧੀ ਪੁਲਸ ਵੱਲੋ ਕੁਝ ਕਿਸਾਨ ਆਗੂਆਂ ਨੂੰ ਨਾਮਜ਼ਦ ਕਰਦਿਆਂ ਕਰੀਬ 300 ਅਣਪਛਾਤਿਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ। ਕਿਸਾਨ ਜਥੇਬੰਦੀਆਂ ਵੱਲੋਂ 29 ਮਾਰਚ ਨੂੰ ਮਲੋਟ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਵਿਖੇ ਧਰਨਾ ਦਿੱਤਾ ਗਿਆ ਸੀ। ਕਿਸਾਨ ਆਗੂਆਂ ਦੋਸ਼ ਲਾਇਆ ਸੀ ਕਿ ਪੁਲਸ ਪ੍ਰਸ਼ਾਸਨ ਨਾਜਾਇਜ਼ ਤੌਰ ’ਤੇ ਕਈ ਕਿਸਾਨਾਂ ਨੂੰ ਛਾਪੇਮਾਰੀਆਂ ਕਰਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਅੱਜ ਮਲੋਟ ਦੇ ਸ੍ਰੀ ਗੁਰੂ ਨਾਨਕ ਦੇਵ ਚੌਂਕ ’ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ’ਚ ਇਕੱਤਰ ਹੋਏ ਕਿਸਾਨਾਂ ਨੇ ਖ਼ੁਦ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਤਰਨਤਾਰਨ 'ਚ ਭਗੌੜੇ ਦੋਸ਼ੀ ਨੂੰ ਫੜ੍ਹਨ ਗਈ ਪੁਲਸ ਟੀਮ 'ਤੇ ਹਮਲਾ

ਇਸ ਮੌਕੇ ਗ੍ਰਿਫ਼ਤਾਰੀ ਲਈ ਪੇਸ਼ ਹੋਏ ਕਿਸਾਨਾਂ ’ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁਜਰ, ਸਕੱਤਰ ਨਿਰਮਲ ਸਿੰਘ ਜੱਸੇਆਣਾ, ਬਲਜੀਤ ਸਿੰਘ ਬੋਦੀਵਾਲਾ, ਗੁਰਦੀਪ ਸਿੰਘ ਹਰੀਕੇ ਕਲਾਂ, ਬਲਦੇਵ ਸਿੰਘ ਹਰੀਕੇ ਕਲਾਂ, ਲਖਵੀਰ ਸਿੰਘ ਹਰੀਕੇ ਕਲਾਂ, ਬਲਵੀਰ ਸਿੰਘ ਹਰੀਕੇ ਕਲਾਂ, ਗੁਰਾਦਿੱਤਾ ਸਿੰਘ ਹਰੀਕੇ ਕਲਾਂ, ਸਾਧੂ ਸਿੰਘ ਹਰੀਕੇ ਕਲਾਂ, ਜਸਕਰਨ ਸਿੰਘ ਹਰੀਕੇ ਕਲਾਂ, ਮਨਦੀਪ ਸਿੰਘ ਮਹਿਣਾ ਖੇੜਾ, ਨਾਨਕ ਸਿੰਘ ਫਕਰਸਰ, ਅਵਤਾਰ ਸਿੰਘ ਫਕਰਸਰ, ਰਾਜਵਿੰਦਰ ਸਿੰਘ ਜੰਡਵਾਲਾ, ਸੁਖਜਿੰਦਰ ਸਿੰਘ ਵੜਿੰਗ, ਦਰਸ਼ਨ ਸਿੰਘ ਵੜਿੰਗ, ਮਨਜਿੰਦਰ ਸਿੰਘ ਵੜਿੰਗ, ਸਰਜਿੰਦਰ ਸਿੰਘ ਵੜਿੰਗ, ਗੋਰਾ ਸਿੰਘ ਫਕਰਸਰ, ਮਹਿਮਾ ਸਿੰਘ ਜੰਡਵਾਲਾ ਆਦਿ ਨੇ ਖੁਦ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ।20 ਕਿਸਾਨਾਂ ਨੇ ਇਸ ਦੌਰਾਨ ਗ੍ਰਿਫ਼ਤਾਰੀ ਦਿੱਤੀ। ਇਨ੍ਹਾਂ ਚੋਂ ਕੁਝ ਕਿਸਾਨ  27 ਮਾਰਚ ਦੀ ਘਟਨਾ ਚ ਨਾਮਜਦ ਸਨ ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਗੁਰੂਹਰਸਹਾਏ 'ਚ ਦਿਨ-ਦਿਹਾੜੇ ਤਿੰਨ ਸਾਲ ਦਾ ਮਾਸੂਮ ਬੱਚਾ ਕੀਤਾ ਅਗਵਾ

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁਜਰ ਨੇ ਕਿਹਾ ਕਿ ਮਲੋਟ ਘਟਨਾ ਦੇ ਮਾਮਲੇ ’ਚ ਕਈ ਕਿਸਾਨਾਂ ਨੂੰ ਨਾਜਾਇਜ਼ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਨਾਲ ਲਗਾਤਾਰ ਮੀਟਿੰਗਾਂ ਚਲ ਰਹੀਆਂ ਸਨ। ਜ਼ਿਲ੍ਹਾ ਪ੍ਰਧਾਨ ਨੇ ਦੋਸ਼ ਲਾਇਆ ਕਿ ਬੀਤੇ ਦਿਨ ਪੁਲਸ ਵੱਲੋਂ ਬੋਦੀਵਾਲਾ ਦੇ ਕਿਸਾਨਾਂ ਨੂੰ ਨਾਜਾਇਜ਼ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਅਸੀਂ ਨਾਜਾਇਜ਼ ਤੌਰ ’ਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰਦੇ ਹਾਂ।ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਆਗੂ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਨਾਜਾਇਜ਼ ਤੌਰ ’ਤੇ ਆਮ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ । ਖਬਰ ਲਿਖੇ ਜਾਣ ਤਕ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਸੀ।

ਇਹ ਵੀ ਪੜ੍ਹੋ: ਨਹੀਂ ਮਿਲ ਰਹੇ ਕੈਪਟਨ-ਸਿੱਧੂ ਦੇ ਸੁਰ, ਸਿੱਧੂ ਦੇ ਸੁਝਾਏ ਇਸ ਫਾਰਮੂਲੇ ਨੂੰ ਦਰਕਿਨਾਰ ਕਰ ਲਿਆ ਇਹ ਫ਼ੈਸਲਾ

Shyna

This news is Content Editor Shyna