ਲੇਖ ਲਦਾਖ ਦੀ ਉੱਚੀ ਚੋਟੀ ''ਤੇ ਪਹੁੰਚ ਇਹ ਅਪਾਹਜ ਦੇਣਗੇ ''ਹੌਸਲੇ ਤੇ ਹਿੰਮਤ'' ਦਾ ਸੰਦੇਸ਼ (ਵੀਡੀਓ)

06/26/2017 1:19:11 PM

ਅੰਮ੍ਰਿਤਸਰ - ਲੇਖ ਲਦਾਹ ਦੀ ਉੱਚ ਚੋਟੀ 'ਤੇ ਅਪਾਹਜ 'ਹੌਸਲੇ ਤੇ ਹਿੰਮਤ' ਦਾ ਸੰਦੇਸ਼ ਦੇਣਾ ਚਾਹੁੰਦੇ ਹਨ। ਮੋਟਸਾਇਕਲਾਂ ਰਾਹੀ ਇਹ ਅਪਾਹਜ ਲੋਕ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਕੇ ਲੇਹ ਲਦਾਖ ਦੀ ਸਭ ਤੋਂ ਉੱਚੀ ਚੋਟੀ 'ਤੇ ਪਹੁੰਚਣਗੇ। ਇਸ ਟੀਮ ਦਾ ਸਫਰ 15 ਜੂਨ ਤੋਂ ਸ਼ੁਰੂ ਹੋ ਚੁੱਕਿਆ ਹੈ। ਐਤਵਾਰ ਦੇ ਦਿਨ ਇਹ ਟੀਮ ਅੰਮ੍ਰਿਤਸਰ ਵਿਖੇ ਪਹੁੰਚੀ। ਜਿੱਥੇ ਇਨ੍ਹਾਂ ਨੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤ ਮਸਤਕ ਹੋ ਕੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਨ੍ਹਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਸਫਰ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਇਹ ਲੋਕਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰ ਰਹੇ ਹਨ। ਆਪਣੇ ਸਫਰ ਨੂੰ ਅੱਗੇ ਵਧਾਉਂਦੇ ਹੋਏ ਇਹ ਟੀਮ ਸ੍ਰੀ ਨਗਰ ਲਈ ਰਵਾਨਾ ਹੋ ਗਈ ਹੈ।