ਸਮਾਰਟ ਸਿਟੀ ਵਜੋਂ ਵਿਕਸਿਤ ਹੋਣਗੇ ਪੰਜਾਬ ਦੇ ਇਹ ਸ਼ਹਿਰ

08/27/2015 6:09:59 PM

ਚੰਡੀਗੜ੍ਹ- ਪੰਜਾਬ ਦੇ ਤਿਨ ਸ਼ਹਿਰਾਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀਜ਼ ਸੂਚੀ ''ਚ ਸ਼ਾਮਲ ਕਰ ਲਿਆ ਗਿਆ ਹੈ। ਕੇਂਦਰ ਸਰਕਾਰ ਵਲੋਂ ਵੀਰਵਾਰ ਨੂੰ ਸਮਾਰਟ ਸਿਟੀਜ਼ ਯੋਜਨਾ ਤਹਿਤ ਵਿਕਸਿਤ ਕੀਤੇ ਜਾਣ ਵਾਲੇ 98 ਸ਼ਹਿਰਾਂ ਦੀ ਸੂਚੀ ''ਚ ਪੰਜਾਬ ਦੇ ਇਹ ਤਿੰਨੋ ਸ਼ਹਿਰ ਆਪਣੀ ਥਾਂ ਬਣਾਉਣ ''ਚ ਕਾਮਯਾਬ ਰਹੇ ਹਨ।ਇਨ੍ਹਾਂ ਸ਼ਹਿਰਾਂ ਨੂੰ ਇਸ ਯੋਜਨਾ ਤਹਿਤ ਪਹਿਲੇ ਸਾਲ ਵਿਚ ਵਿਕਾਸ ਲਈ 200 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ, ਜਦੋਂ ਕਿ  ਅਗਲੇ ਚਾਰ ਸਾਲ ''ਚ ਇਨ੍ਹਾਂ ਸ਼ਹਿਰਾਂ ਨੂੰ ਹਰ ਸਾਲ 100 ਕਰੋੜ ਰੁਪਏ ਵਿਕਾਸ ਲਈ ਕੇਂਦਰ ਸਰਕਾਰ ਵਲੋਂ ਦਿੱਤੇ ਜਾਣਗੇ।ਇਸ ਯੋਜਨਾ ਤਹਿਤ ਸ਼ਹਿਰਾਂ ''ਚ ਸੌ ਫੀਸਦੀ ਸੀਵਰ, ਵਾਟਰ ਸਪਲਾਈ, ਚੌੜੀਆਂ ਸੜਕਾਂ, ਰੋਜ਼ਗਾਰ ਦੇ ਮੌਕੇ ਅਤੇ ਮੁਫਤ ਵਾਈ-ਫਾਈ ਉਪਲਬਧ ਕਰਵਾਉਣ ਦੀ ਯੋਜਨਾ ਹੈ। ਚੁਨੇ ਗਾਏ 98 ਸ਼ਹਿਰ ਹੁਣ ਆਪਸ ''ਚ ਮੁਕਾਬਲਾ ਕਰਨਗੇ, ਜਿਸ ''ਚ ਪਹਿਲੇ 20 ਸਥਾਨ ਦੇ ਸ਼ਹਿਰਾਂ ਨੂੰ ਸਭ ਤੋਂ ਪਹਿਲਾਂ ਵਿਕਾਸ ਲਈ ਗ੍ਰਾਂਟਾਂ ਜਾਰੀ ਹੋਣਗੀਆਂ ਜਦੋਂਕਿ  ਇਸ ਦੌਰ ਤੋਂ ਬਾਅਦ ਦੂਜੇ ਅਤੇ ਤੀਜੇ ਦੌਰ ਲਈ ਆਪਸ ਵਿਚ ਮੁਕਾਬਲਾ ਹੋਵੇਗਾ।
ਕੇਂਦਰ ਸਰਕਾਰ ਵਲੋਂ ਆਪਣੇ ਇਕ ਪ੍ਰਾਜੈਕਟ ਸਮਾਰਟ ਸਿਟੀ ਦੇ ਨਾਂ ਜਨਤਕ ਕੀਤੇ ਗਏ ਹਨ। ਇਸ ਪ੍ਰਾਜੈਕਟ ''ਚ ਕੁਲ 98 ਸ਼ਹਿਰ ਨੂੰ ਸਮਾਰਟ ਸਿਟੀ ''ਚ ਤਬਦੀਲ ਕੀਤਾ ਜਾਵੇਗਾ, ਜਿਨ੍ਹਾਂ ''ਚੋਂ ਪੰਜਾਬ ਦਾ ਜ਼ਿਲਾ ਲੁਧਿਆਣਾ, ਜਲੰਧਰ ਅਤੇ ਚੰਡੀਗੜ੍ਹ ਵੀ ਨੂੰ ਸ਼ਾਮਲ ਕੀਤਾ ਗਿਆ ਹੈ। ਗੁਆਂਢੀ ਸੂਬਿਆਂ ''ਚੋਂ ਹਰਿਆਣਾ ਦਾ ਕਰਨਾਲ ਤੇ ਹਿਮਾਚਲ ਪ੍ਰਦੇਸ਼ ਦਾ ਸ਼ਹਿਰ ਧਰਮਸ਼ਾਲਾ ਵੀ ਸ਼ਾਮਲ ਹੈ। 
98 ਸ਼ਹਿਰਾਂ ਦੀ ਲਿਸਟ ਇਸ ਤਰ੍ਹਾਂ ਹੈ-
ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ, ਜੈਪੁਰ, ਉਦੈਪੁਰ, ਕੋਟਾ, ਅਜਮੇਰ, ਨਾਮਚੀ, ਤਿਰੁਚਿਰਾਪੱਲੀ, ਤਿਰੁਨੇਲਵੇਲੀ, ਡਿੰਡੀਗੁਲ, ਥੰਜਾਵੁਰ, ਤਿਰੁਪੁਰ, ਸਲੇਮ, ਵੇਲੋਰ, ਕੋਇੰਬਟੂਰ, ਮਦੁਰਾਏ, ਇਰੋਡ, ਥੁਥੂਕੁਡੀ, ਚੇਨਈ, ਗ੍ਰੇਟਰ ਹੈਦਰਾਬਾਦ, ਗ੍ਰੇਟਰ ਵਰੰਗਲ, ਅਗਰਤਲਾ, ਮੁਰਾਦਾਬਾਦ, ਅਲੀਗੜ੍ਹ, ਸਹਾਰਨਪੁਰ, ਬਰੇਲੀ, ਝਾਂਸੀ, ਕਾਨਪੁਰ, ਇਲਾਹਾਬਾਦ, ਲਖਨਊ, ਵਾਰਾਨਸੀ, ਗਾਜ਼ੀਆਬਾਦ, ਆਗਰਾ, ਰਾਮਪੁਰ, ਦੇਹਰਾਦੂਨ, ਨਿਊ ਟਾਊਨ ਕਲਕੱਤਾ, ਵਿਧਾਨਨਗਰ, ਦੁਰਗਾਪੁਰ, ਹਲਦੀਆ, ਪੋਰਟ ਬਲੇਅਰ, ਵਿਸ਼ਾਖਾਪਟਨਮ, ਤਿਰੁਪਤੀ, ਕਾਕੀਨਾਡਾ, ਪਸੀਘਾਟ, ਗੁਹਾਟੀ, ਮੁਜ਼ੱਫਰਨਗਰ, ਭਾਗਲਪੁਰ, ਬਿਹਾਰਸ਼ਰੀਫ, ਰਾਏਪੁਰ, ਬਿਲਾਸਪੁਰ, ਦੀਯੂ, ਸਿਲਵਾਸਾ, ਐਨ. ਡੀ. ਐਮ. ਸੀ.,ਪਣਜੀ, ਗਾਂਧੀਨਗਰ, ਅਹਿਮਦਾਬਾਦ, ਸੂਰਤ, ਵਡੋਦਰਾ, ਰਾਜਕੋਟ, ਦਹੋਟ, ਕਰਨਾਲ, ਫਰੀਦਾਬਾਦ, ਧਰਮਸ਼ਾਲਾ, ਰਾਂਚੀ, ਮੈਂਗਲੂਰੂ, ਬੇਲਾਗਵੀ, ਸ਼ਿਵਾਮੋਗਾ, ਹੂਬਾਲੀ-ਧਰਵਾਦ, ਧੁਮਾਕੁਰੂ, ਦੇਵਨਗਰੀ, ਕੋਚੀ, ਕਾਵਾਰਾਤੀ, ਭੋਪਾਲ, ਇੰਦੌਰ, ਜਬਲਪੁਰ, ਗਵਾਲੀਅਰ, ਸਾਗਰ, ਸਤਨਾ, ਉਜੈਨ, ਨਵੀ ਮੁੰਬਈ, ਨਾਸਿਕ, ਥਾਨੇ, ਗ੍ਰੇਟਰ ਮੁੰਬਈ, ਅਮਰਾਵਤੀ, ਸੋਲਾਪੁਰ, ਨਾਗਪੁਰ, ਕਲਿਆਣ-ਦੋਮਬੀਵਲੀ, ਔਰੰਗਾਬਾਦ, ਪੁਣੇ, ਇੰਫਾਲ, ਸ਼ਿਲੌਂਗ, ਆਇਜ਼ਾਲ, ਕੋਹਿਮਾ, ਭੁਵਨੇਸ਼ਵਰ, ਰਾਉਰਕੇਲਾ, ਆਉਲਗਰਟ