ਅਕਾਲੀ-ਭਾਜਪਾ ਦੇ ਵੱਡੇ ਲੀਡਰਾਂ ਦਾ ਨਸ਼ਾ ਤਸਕਰਾਂ ਨੂੰ ਆਸ਼ੀਰਵਾਦ : ਛੋਟੇਪੁਰ

08/26/2015 4:54:53 PM

ਹੁਸ਼ਿਆਰਪੁਰ (ਘੁੰਮਣ)-ਅਕਾਲੀਆਂ ਦੇ ਰਾਜ ਵਿਚ ਨਸ਼ੇ ਦਾ ਛੇਵਾਂ ਦਰਿਆ ਵਗ ਰਿਹਾ ਹੈ, ਜਿਸ ਵਿਚ ਪੰਜਾਬ ਦੀ ਨੌਜਵਾਨੀ ਡੁੱਬ ਰਹੀ ਹੈ। ਅਕਾਲੀ ਤੇ ਭਾਜਪਾ ਦੇ ਵੱਡੇ ਲੀਡਰਾਂ ਦਾ ਹੀ ਨਸ਼ਾ ਤਸਕਰਾਂ ਨੂੰ ਆਸ਼ੀਰਵਾਦ ਪ੍ਰਾਪਤ ਹੈ। ਪੰਜਾਬ ''ਚ ਆਮ ਆਦਮੀ ਪਾਰਟੀ ਦੇ ਹਾਲਾਤ ਵੀ ਦਿੱਲੀ ਦੀ ਤਰ੍ਹਾਂ ਇਕਤਰਫਾ ਬਣ ਰਹੇ ਹਨ ਤੇ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਆਪਣੀਆਂ ਸੀਟਾਂ ਬਚਾਉਣੀਆਂ ਔਖੀਆਂ ਹੋ ਜਾਣਗੀਆਂ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁੱਚਾ ਸਿੰਘ ਛੋਟੇਪੁਰ ਕਨਵੀਨਰ ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਵਿਖੇ ਪਾਰਟੀ ''ਚ ਹੋਏ ਰਲੇਵੇਂ ਦੌਰਾਨ ਕਰਵਾਏ ਸਮਾਗਮ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਨੇ ਪੰਜਾਬ ਅੰਦਰ ਕਾਫੀ ਸਮਾਂ ਰਾਜ ਕੀਤਾ ਗਿਆ ਪਰ ਆਮ ਲੋਕਾਂ ਦੀ ਭਲਾਈ ਲਈ ਇਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਤੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਹੀ ਜਨਮ ਦਿੱਤਾ। 
ਛੋਟੇਪੁਰ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਲੀਡਰ ਲੋਕਾਂ ਨੂੰ ਆਪਸ ਵਿਚ ਲੜਾਉਣ ਤੋਂ ਸਿਵਾਏ ਕੋਈ ਕੰਮ ਨਹੀਂ ਕਰਦੇ ਤੇ ਕਾਂਗਰਸ ਵਾਂਗ ਪਾੜੋ ਤੇ ਰਾਜ ਕਰੋ ਦੀ ਨੀਤੀ ''ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਵਾਲੇ ਪੁਲਸ ਦੇ ਸਹਾਰੇ ਹੀ ਪੰਜਾਬ ''ਚ ਰਾਜ ਕਰ ਰਹੇ ਹਨ ਤੇ ਤਨਖ਼ਾਹ ਵੀ ਪੁਲਸ ਨੂੰ ਹੀ ਸਮੇਂ-ਸਿਰ ਮਿਲ ਰਹੀ ਹੈ, ਜਦਕਿ ਬਾਕੀ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਲੈਣ ਲਈ ਧਰਨੇ-ਮੁਜ਼ਾਹਰੇ ਦੇਣੇ ਪੈ ਰਹੇ ਹਨ।

Babita Marhas

This news is News Editor Babita Marhas