ਪਠਾਨਕੋਟੀਆ ਦਾ ਗੀਤ ''ਮਸਤਾਂ ਦੇ ਹੋ ਕੇ ਆਵੀਂ'' ਹੋਇਆ ਰਿਲੀਜ਼

08/19/2015 8:45:36 PM

ਜਲੰਧਰ- ਜਲੰਧਰ ਵਿਖੇ ਮਿਊਜ਼ਿਕ ਡਾਇਰੈਕਟਰ ਦਿਲਜੀਤ ਸਿੰਘ ਵਲੋਂ ''ਮਸਤਾਂ ਦੇ ਹੋ ਕੇ ਆਵੀਂ'' ਗੀਤ ਨੂੰ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿਕਾਸ ਗੁਲਾਟੀ, ਸੁਖਵਿੰਦਰ ਗਿੱਲ, ਗਾਇਕ ਦੇਸ਼ਾ ਪਠਾਨਕੋਟੀਆ, ਵੀਡੀਓ ਡਾਇਰੈਕਟਰ ਫ੍ਰੈਂਡਲੀ ਧਾਲੀਵਾਲ ਅਤੇ ਹੋਰ ਮੌਜੂਦ ਸਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਧਾਲੀਵਾਲ ਨੇ ਦੱਸਿਆ ਕਿ ਇਸ ਗੀਤ ਨੂੰ ਦੇਸ਼ਾ ਪਠਾਨਕੋਟੀਆ ਨੇ ਗਾਇਆ ਹੈ ਤੇ ਗੀਤਾ ਕਾਹਲਾਂਵਾਲੀਆ ਨੇ ਕਲਮਬੱਧ ਕੀਤਾ ਹੈ ਅਤੇ ਮਿਊਜ਼ਿਕ ਡਾਇਰੈਕਟਰ ਦਿਲਜੀਤ ਸਿੰਘ ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਵੀਡੀਓ ਦੀ ਐਡੀਟਿੰਗ ਸੁਰੇਸ਼ ਕਲਸੀ ਨੇ ਕੀਤੀ ਹੈ ਤੇ ਇਸ ਗੀਤ ਨੂੰ ਰਾਕੇਸ਼ ਨੇ ਕੈਮਰੇ ''ਚ ਕੈਦ ਕੀਤਾ ਹੈ, ਜੋ ਕਿ ਕਈ ਚੈਨਲਾਂ ''ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।