''ਦੀਨਾਨਗਰ ਨਗਰ ਕਾਂਡ ਖੁਫ਼ੀਆ ਏਜੰਸੀਆਂ ਦੀ ਘਾਟ ਦਾ ਨਤੀਜਾ''

08/03/2015 2:56:52 PM

ਸ੍ਰੀ ਮੁਕਤਸਰ ਸਾਹਿਬ (ਦਰਦੀ) - ਦੀਨਾਨਗਰ ਅਤੇ ਗੁਰਦਾਸਪੁਰ ਦੇ ਅੱਤਵਾਦ ਕਾਂਡ ਪੰਜਾਬ ਵਿਚ ਖੁਫ਼ੀਆਂ ਏਂਜਸੀਆਂ ਅਤੇ ਸੀ.ਆਈ.ਡੀ. ਦੇ ਸਟਾਫ਼ ਦੀ ਘਾਟ ਦਾ ਨਤੀਜਾ ਹੈ। ਇਸ ਗੱਲ ਦਾ ਪ੍ਰਗਟਾਵਾ ਜ਼ਿਲਾ ਕਾਂਗਰਸ ਦੇ ਪ੍ਰਧਾਨ ਗੁਰਮੀਤ ਸਿੰਘ ਖੁਡੀਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਸੀ.ਆਈ.ਡੀ. ਅਤੇ ਖੁਫ਼ੀਆ ਵਿਭਾਗ ਆਪਣੀ ਅਸਲ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ''ਤੇ ਨਜ਼ਰ ਰੱਖਣ ਲਈ ਰੁੱਝੀਆਂ ਹੋਈਆਂ ਹਨ ਕਿ ਕਿਹੜੀ ਪਾਰਟੀ ਦੀ ਰੈਲੀ ਵਿਚ ਵੱਧ ਇਕੱਠ ਹੁੰਦਾ ਹੈ ਅਤੇ ਕਿਹੜਾ ਵਿਅਕਤੀ ਕਿਸ ਪਾਰਟੀ ਦਾ ਸਾਥ ਦੇ ਰਿਹਾ ਹੈ।
ਉਹ ਆਪਣਾ ਅਸਲ ਫਰਜ਼ ਪਾਸੇ ਰੱਖ ਕੇ ਸੂਬੇ ਦੀ ਸੁਰੱਖਿਆ ਨੂੰ ਦਾਅ ''ਤੇ ਲਗਾ ਰਹੀਆਂ ਹਨ। ਇਸ ਬਾਰੇ ਡੀ.ਜੀ.ਪੀ. ਸਪੱਸ਼ਟ ਕਰਨ ਕਿ ਉਨ੍ਹਾਂ ਅਧੀਨ ਕੰਮ ਕਰਦੀਆਂ ਏਜੰਸੀਆਂ ਕਿਥੋਂ ਤੱਕ ਜ਼ਿੰਮੇਵਾਰ ਹਨ। 2017 ਦੀਆਂ ਆ ਰਹੀਆਂ ਚੋਣਾਂ ਸੰਬੰਧੀ ਉਨ੍ਹਾਂ ਕਿਹਾ ਕਿ ਕਾਂਗਰਸ ਇਹ ਚੋਣਾਂ ਪੂਰੀ ਸੰਜੀਦਗੀ ਨਾਲ ਲੜੇਗੀ। ਜੇਕਰ ਪਾਰਟੀ ਨੇ ਹੁਕਮ ਕੀਤਾ ਤਾਂ ਉਹ ਵਿਧਾਨ ਸਭਾ ਹਲਕੇ ਤੋਂ ਚੋਣ ਲੜਣ ਲਈ ਤਿਆਰ ਹਨ।

Gurminder Singh

This news is Content Editor Gurminder Singh