ਰਾਜਸੀ ਭ੍ਰਿਸ਼ਟਾਚਾਰ ਕਰ ਰਹੀ ਹੈ ''ਆਪ'' : ਯਾਦਵ

07/31/2015 8:07:01 PM

ਚੰਡੀਗੜ੍ਹ : ਸਵਰਾਜ ਅਭਿਆਨ ਦੇ ਸੰਸਥਾਪਕ ਯੋਗਿੰਦਰ ਯਾਦਵ ਨੇ ਇਸ਼ਤਿਹਾਰਾਂ ''ਤੇ 526 ਕਰੋੜ ਖਰਚਣ ਵਾਲੀ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ''ਤੇ ਹਮਲਾ ਬੋਲਿਆ ਹੈ। ਚੰਡੀਗੜ੍ਹ ਪੁੱਜੇ ਯਾਦਵ ਨੇ ਕਿਹਾ ਕਿ ਅਜਿਹਾ ਕਰਕੇ ਕੇਜਰੀਵਾਲ ਸਰਕਾਰ ਸਿਆਸੀ ਭ੍ਰਿਸ਼ਟਾਚਾਰ ਕਰ ਰਹੀ ਹੈ।
ਯਾਦਵ ਨੇ ਕੇਜਰੀਵਾਲ ''ਤੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਜਨਤਾ ਦਾ ਪੈਸਾ ਲੁਟਾ ਰਹੇ ਹਨ। ਯਾਦਵ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦਾ ਵਿਰੋਧ ਕਰਕੇ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਉਹੀ ਕੰਮ ਕਰਕੇ ਜਨਤਾ ਨਾਲ ਧੋਖਾ ਕਰ ਰਹੀ ਹੈ।

Gurminder Singh

This news is Content Editor Gurminder Singh