ਗੁਰਦਾਸਪੁਰ ''ਚ ਹੋਏ ਹਮਲੇ ''ਤੇ ਬੋਲੇ ''ਆਪ'' ਦੇ ਛੋਟੇਪੁਰ

07/27/2015 7:37:08 PM

ਚੰਡੀਗੜ੍ਹ - ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਪੁਲਸ ਅਤੇ ਨਾਗਰਿਕਾਂ ''ਤੇ ਹੋਏ ਹਮਲੇ ਦੀ ਪੁਰਜ਼ੋਰ ਨਿੰਦਾ ਕੀਤੀ ਤੇ ਕਿਹਾ ਇਸ ਦੁੱਖ ਦੀ ਘੜੀ ਵਿਚ ਸਾਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਸਿਆਸੀ ਮੁੱਦੇ ਛੱਡ ਕੇ ਇਕਜੁੱਟਤਾ ਨਾਲ ਇਨ੍ਹਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਅੱਗੇ ਤੋਂ ਸਾਡੀ ਧਰਮ ਨਿਰਪੱਖਤਾ ਅਤੇ ਰਾਸ਼ਟਰੀ ਏਕਤਾ ਨੂੰ ਚੁਣੌਤੀ ਨਾ ਦੇ ਸਕੇ।
ਉਨ੍ਹਾਂ ਖੁਫੀਆ ਏਜੰਸੀਆਂ ਦੀ ਨਾਕਾਮਯਾਬੀ ਨੂੰ ਦੂਰ ਕਰਨ ਅਤੇ ਰਾਜ ਪੁਲਸ ਨਾਲ ਬਿਹਤਰ ਤਾਲਮੇਲ ਬਣਾਉਣ ਲਈ ਕਿਹਾ ਤਾਂ ਜੋ ਅੱਗੇ ਤੋਂ ਇਹੋ-ਜਿਹੀਆਂ ਖਤਰਨਾਕ ਘਟਨਾਵਾਂ ਨੂੰ ਰੋਕਿਆ ਜਾ ਸਕੇ।

Gurminder Singh

This news is Content Editor Gurminder Singh