ਪੰਜਾਬ ''ਚ ਤਾਂ ਜੱਫੀ ਪੈਂਦੀ ਹੈ : ਮਿੱਤਲ

07/10/2015 7:54:22 PM

ਚੰਡੀਗੜ੍ਹ : ਭਾਜਪਾ ਦੇ ਕੈਬਨਿਟ ਮੰਤਰੀਆਂ ਨੂੰ ਬਣਦਾ ਸਨਮਾਨ ਨਾ ਮਿਲਣ ਦੇ ਦੋਸ਼ ਲਗਾਉਣ ਵਾਲੇ ਮਦਨ ਮੋਹਨ ਮਿੱਤਲ ਲਈ ਹੁਣ ਸਭ ਕੁਝ ਠੀਕ ਹੈ। ਚੰਡੀਗੜ੍ਹ ''ਚ ਪੱਤਰਕਾਰਾਂ ਨਾਲ ਗੱਲਬਾਂਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਬਾਕੀ ਸੂਬਿਆਂ ''ਚ ਭਾਵੇਂ ਰਾਜਸੀ ਗਠਜੋੜ ਟੁੱਟ ਜਾਵੇ ਪਰ ਪੰਜਾਬ ''ਚ ਤਾਂ ਜੱਫੀ ਪਾ ਕੇ ਕੰਮ ਹੁੰਦਾ ਹੈ।
ਸੂਤਰਾਂ ਦੀ ਮੰਨੀਏ ਤਾਂ ਮਿੱਤਲ ਦੀ ਨਾਰਾਜ਼ਗੀ ਨੂੰ ਵੇਖਦਿਆਂ ਹੋਇਆਂ ਸੁਖਬੀਰ ਬਾਦਲ ਵਲੋਂ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਭਾਜਪਾ ਮੰਤਰੀ ਦੇ ਸੁਰ ਬਦਲੇ ਸਨ। ਮਿੱਤਲ ਨੇ ਅੱਗੇ ਬੋਲਦੇ ਹੋਏ ਅਕਾਲੀਆਂ ਨਾਲ ਮਤਭੇਦ ਤੋਂ ਇਨਕਾਰ ਕੀਤਾ ਹੈ।

Gurminder Singh

This news is Content Editor Gurminder Singh