ਡੋਡੇ, ਚੂਰਾ-ਪੋਸਤ ਸਮੇਤ ਗ੍ਰਿਫਤਾਰ

10/23/2017 5:17:50 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਨਸ਼ਿਆਂ ਖਿਲਾਫ ਛੇੜੀ ਹੋਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਡੋਡੇ, ਚੂਰਾ-ਪੋਸਤ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਦੇ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕਿਰਪਾਲ ਸਿੰਘ ਪੁਲਸ ਪਾਰਟੀ ਐੱਚ. ਸੀ. ਸੁਬੇਗ ਸਿੰਘ, ਐੱਚ. ਸੀ. ਸੁਰਜੀਤ ਲਾਲ, ਪੀ. ਐੱਚ. ਜੀ. ਮੁਖਤਿਆਰ ਸਿੰਘ ਸਮੇਤ ਜਦੋਂ ਪਿੰਡ ਕਰਮਜੀਤਪੁਰ ਤੋਂ ਨਸੀਰੇਵਾਲ ਅਹਿਮਦਪੁਰ ਛੰਨਾ, ਲਾਟੀਆਂਵਾਲ ਨੂੰ ਜਾ ਰਹੇ ਸਨ ਤਾਂ ਪਿੰਡ ਨਸੀਰੇਵਾਲ ਮੋੜ ਤੋਂ ਥੋੜਾ ਪਿੱਛੇ ਇਕ ਨੌਜਵਾਨ ਨੂੰ ਪਿੰਡ ਲਾਟੀਆਂਵਾਲ ਦੀ ਤਰਫੋਂ ਹੱਥ 'ਚ ਇਕ ਵਜ਼ਨਦਾਰ ਝੋਲਾ ਫੜੀ ਆਉਂਦਾ ਵੇਖਿਆ, ਜਦੋਂ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਖੇਤਾਂ ਵੱਲ ਮੁੜਨ ਲੱਗਾ, ਜਿਸ ਨੂੰ ਪੁਲਸ ਪਾਰਟੀ ਨੇ ਤੁਰੰਤ ਕਾਬੂ ਕਰ ਲਿਆ। ਨਾਮ-ਪਤਾ ਪੁੱਛਣ 'ਤੇ ਉਸਨੇ ਆਪਣਾ ਨਾਮ ਬਲਵਿੰਦਰ ਸਿੰਘ ਉਰਫ ਲੱਡੂ ਪੁੱਤਰ ਜੀਤ ਸਿੰਘ ਵਾਸੀ ਪਿੰਡ ਲਾਟੀਆਂਵਾਲ ਦੱਸਿਆ, ਜਿਸਦੀ ਤਲਾਸ਼ੀ ਲੈਣ 'ਤੇ ਉਸਦੇ ਹੱਥ 'ਚ ਫੜੇ ਬੋਰੇ 'ਚੋਂ 10 ਕਿਲੋ ਡੋਡੇ, ਚੂਰਾ-ਪੋਸਤ ਬਰਾਮਦ ਹੋਇਆ। 
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਖਿਲਾਫ ਥਾਣਾ ਸੁਲਤਾਨਪੁਰ ਲੋਧੀ 'ਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਏ. ਐੱਸ. ਆਈ. ਕਿਰਪਾਲ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਐੱਚ. ਸੀ. ਰਜਿੰਦਰ ਸਿੰਘ, ਪੀ. ਐੱਚ. ਜੀ. ਲਹਿੰਬਰ ਸਿੰਘ ਆਦਿ ਹਾਜ਼ਰ ਸਨ।