ਅੰਮ੍ਰਿਤਸਰ ’ਚ ਸਬ-ਇੰਸਪੈਕਟਰ ਦੀ ਕਾਰ ’ਚ ਬੰਬ ਇੰਪਲਾਂਟ ਕਰਨ ਵਾਲਿਆਂ ਦੀ ਮਦਦ ਕਰਨ ਵਾਲਾ ਕਾਬੂ

09/27/2022 11:55:21 PM

ਲੁਧਿਆਣਾ (ਰਾਜ)-ਅੰਮ੍ਰਿਤਸਰ ਦੇ ਸੀ. ਆਈ. ਏ. ਵਿਚ ਤਾਇਨਾਤ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ’ਚ ਬੰਬ ਫਿੱਟ ਕਰਨ ਵਾਲੇ ਮੁੱਖ ਮੁਲਜ਼ਮ ਦੀ ਮਦਦ ਕਰਨ ਵਾਲੇ ਨੌਜਵਾਨ ਨੂੰ ਸੀ. ਆਈ. ਏ.-2 ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਫਗਵਾੜਾ ਦਾ ਰਹਿਣ ਵਾਲਾ ਅਵੀ ਸੇਠੀ ਹੈ, ਜੋ ਪੀ. ਐੱਸ. ਪੀ. ਸੀ. ਐੱਲ. ਵਿਚ ਬਤੌਰ ਕੰਟ੍ਰੈਕਟ ਬੇਸ ’ਤੇ ਕੰਮ ਕਰਦਾ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਅਦਾਲਤ ਨੇ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਹੈ। ਏ. ਸੀ. ਪੀ. (ਕ੍ਰਾਈਮ) ਗੁਰਪ੍ਰੀਤ ਸਿੰਘ ਅਤੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲਸ ਨੂੰ ਅਵੀ ਦੀ ਪਹਿਲਾਂ ਤੋਂ ਭਾਲ ਸੀ। ਮੰਗਲਵਾਰ ਨੂੰ ਸੂਚਨਾ ਮਿਲਣ ’ਤੇ ਪੁਲਸ ਪਾਰਟੀ ਨੇ ਦੁੱਗਰੀ ਇਲਾਕੇ ’ਚੋਂ ਅਵੀ ਨੂੰ ਗ੍ਰਿਫ਼ਤਾਰ ਕੀਤਾ। 

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਲੱਖਾਂ ਰੁਪਏ ਦੇ ਘਪਲੇ ਦੇ ਦੋਸ਼ ’ਚ BDPO ਤੇ ਬਲਾਕ ਸੰਮਤੀ ਦਾ ਚੇਅਰਮੈਨ ਕੀਤਾ ਗ੍ਰਿਫ਼ਤਾਰ

ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਸਬ-ਇੰਸਪੈਕਟਰ ਦੀ ਗੱਡੀ ਵਿਚ ਆਈ. ਈ. ਡੀ. ਇੰਪਲਾਂਟ ਕਰਨ ਵਾਲੇ ਮੁੱਖ ਮੁਲਜ਼ਮ ਯੁਵਰਾਜ ਸੱਭਰਵਾਲ ਨੂੰ ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਉਸ ਦੇ ਸਾਥੀ ਨਾਲ ਕਾਬੂ ਕਰ ਲਿਆ ਸੀ। ਉਸ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਲੁਧਿਆਣਾ ਦੇ ਕਈ ਨੌਜਵਾਨਾਂ ਦਾ ਨਾਂ ਸਾਹਮਣੇ ਆਇਆ ਸੀ, ਜਿਸ ’ਚ ਪੁਲਸ ਨੇ ਪਹਿਲਾਂ ਕਾਬੂ ਕੀਤੇ ਮੁਲਜ਼ਮ ਵਿਨੇ ਥਾਪਰ ਤੋਂ ਪੁੱਛਗਿੱਛ ’ਚ ਅਵੀ ਦਾ ਨਾਂ ਵੀ ਸਾਹਮਣੇ ਆਇਆ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਤੇ ਉਸ ਦੇ ਬੈਂਕ ਖਾਤੇ ’ਚ ਕੋਈ ਟ੍ਰਾਂਜ਼ੈਕਸ਼ਨ ਤਾਂ ਨਹੀਂ ਹੋਈ। ਉਸ ਨੇ ਜੋ ਇੰਤਜ਼ਾਮ ਕੀਤੇ ਸਨ, ਉਹ ਪੈਸੇ ਉਸ ਨੂੰ ਕਿਸ ਨੇ ਦਿੱਤੇ ਸਨ।

ਇਹ ਖ਼ਬਰ ਵੀ ਪੜ੍ਹੋ : CM ਮਾਨ ਵੱਲੋਂ ਪੰਜਾਬ ਵਿਧਾਨ ਸਭਾ ’ਚ ‘ਭਰੋਸਗੀ ਮਤਾ’ ਪੇਸ਼, ਭਾਜਪਾ ਨੇ ਬੁਲਾਈ ਜਨਤਾ ਦੀ ਵਿਧਾਨ ਸਭਾ, ਪੜ੍ਹੋ Top 10

Manoj

This news is Content Editor Manoj