ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਬੰਟੀ ਦੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਤਾਰ

08/04/2023 2:44:00 PM

ਖੰਨਾ (ਵਿਪਨ) : ਮੋਹਾਲੀ ਦੇ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਬੀਤੇ ਦਿਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਬੰਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰਿੰਦਰ ਸਿੰਘ ਬੰਟੀ ਦੀ ਗ੍ਰਿਫ਼ਤਾਰੀ ਮਗਰੋਂ ਅਹਿਮ ਖ਼ੁਲਾਸੇ ਹੋਏ। ਬੰਟੀ ਮੂਲ ਰੂਪ 'ਚ ਅਮਲੋਹ ਦਾ ਰਹਿਣ ਵਾਲਾ ਹੈ ਅਤੇ ਬੱਸ ਸਟੈਂਡ ਖੰਨਾ ਵਿਖੇ ਕਾਫੀ ਸਮੇਂ ਤੋਂ ਪਾਣੀ ਪਿਲਾਉਣ ਦਾ ਕੰਮ ਕਰਦਾ ਸੀ। ਇਸ ਦੇ ਨਾਲ ਹੀ ਉਹ ਜਾਨਵਰਾਂ ਦੀ ਸੇਵਾ ਵੀ ਕਰਦਾ ਸੀ ਪਰ ਉਹ ਅੱਤਵਾਦੀ ਸੰਗਠਨ ਦਾ ਸਲਿੱਪਰ ਸੈੱਲ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਤੇਜ਼ੀ ਨਾਲ ਵੱਧ ਰਿਹਾ ਭਾਖੜਾ ਡੈਮ 'ਚ ਪਾਣੀ

ਕਾਫੀ ਸਮੇਂ ਤੋਂ ਉਹ ਭੋਲਾ-ਭਾਲਾ ਵਿਅਕਤੀ ਬਣ ਕੇ ਲੋਕਾਂ 'ਚ ਵਿਚਰ ਰਿਹਾ ਸੀ। ਉਸ ਦੇ ਤਾਰ ਹੁਣ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਦੱਸੇ ਜਾ ਰਹੇ ਹਨ। ਬੰਟੀ ਓਹ ਸ਼ਖ਼ਸ ਹੈ, ਜਿਹੜਾ ਅੱਤਵਾਦੀ ਸੰਗਠਨ ਦਾ ਸਲਿੱਪਰ ਸੈੱਲ ਸੀ ਅਤੇ ਟਾਰਗੇਟ ਕਿਲਿੰਗ ਨਾਲ ਵੀ ਉਸ ਦੇ ਸੰਬੰਧ ਦੱਸੇ ਜਾ ਰਹੇ ਹਨ। ਬੰਟੀ ਦੀ ਗ੍ਰਿਫ਼ਤਾਰੀ ਮਗਰੋਂ ਖੰਨਾ ਦੇ ਬੱਸ ਅੱਡੇ 'ਤੇ ਵੀ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਲੁਕੇ ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਭਾਰਤ, ਕੇਂਦਰੀ ਏਜੰਸੀਆਂ ਨੇ ਖਿੱਚੀ ਤਿਆਰੀ

ਜਦੋਂ ਇੱਥੇ ਕੰਮ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੰਟੀ ਇੱਥੇ ਕਈ ਸਾਲਾਂ ਤੋਂ ਆ ਰਿਹਾ ਸੀ। ਉਹ ਕਿਸੇ ਕੋਲ ਕੰਮ ਨਹੀਂ ਕਰਦਾ ਸੀ, ਸਗੋਂ ਆਪਣੇ ਪੱਧਰ 'ਤੇ ਹੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਪਾਣੀ ਪਿਲਾਉਂਦਾ ਸੀ। ਕਦੇ ਜਾਨਵਰਾਂ ਦੀ ਸੇਵਾ ਕਰਨ ਲੱਗ ਜਾਂਦਾ ਸੀ। ਕਿਸੇ ਨੂੰ ਕਦੇ ਸ਼ੱਕ ਨਹੀਂ ਹੋਣ ਦਿੰਦਾ ਸੀ। ਲੋਕਾਂ ਨੇ ਕਿਹਾ ਕਿ ਇੰਨੀ ਗੱਲ ਜ਼ਰੂਰ ਹੈ ਕਿ ਬੰਟੀ ਅੰਗਰੇਜ਼ੀ ਅਖ਼ਬਾਰ ਪੜ੍ਹਦਾ ਸੀ ਅਤੇ ਬ੍ਰਾਂਡੇਡ ਕੱਪੜੇ ਪਾ ਕੇ ਰੱਖਦਾ ਸੀ। ਉਸ ਦੇ ਅੱਤਵਾਦੀਆਂ ਨਾਲ ਸਬੰਧ ਹੋ ਸਕਦੇ ਹਨ, ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita