ਚੂਰਾ-ਪੋਸਤ ਸਮੇਤ ਗ੍ਰਿਫਤਾਰ

07/04/2017 7:32:07 AM

ਸੁਲਤਾਨਪੁਰ ਲੋਧੀ, (ਸੋਢੀ, ਧੀਰ)- ਪੁਲਸ ਨੇ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ 30 ਕਿਲੋਗ੍ਰਾਮ ਡੋਡੇ, ਚੂਰਾ-ਪੋਸਤ ਸਮੇਤ ਇਕ ਨਸ਼ਾ ਸਮਗਲਰ ਬਚਿੱਤਰ ਸਿੰਘ ਪੁੱਤਰ ਤਾਰਾ ਸਿੰਘ ਨਿਵਾਸੀ ਮਹਿਸਨਪੁਰ ਕਲਾਂ ਥਾਣਾ ਮਹਿਤਾ (ਜ਼ਿਲਾ ਅੰਮ੍ਰਿਤਸਰ) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸੰਦੀਪ ਸ਼ਰਮਾ ਤੇ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਦੇ ਆਦੇਸ਼ਾਂ ਅਨੁਸਾਰ ਪੁਲਸ ਟੀਮ ਨੇ ਪਿੰਡ ਲਾਟੀਆਂਵਾਲ ਤੋਂ ਤਲਵੰਡੀ ਮਾਧੋ ਨੂੰ ਇਕ ਬੋਰੀ ਡੋਡਿਆਂ ਦੀ ਲੈ ਕੇ ਜਾ ਰਹੇ ਉਕਤ ਦੋਸ਼ੀ ਨੂੰ ਨਾਕਾ ਲਾ ਕੇ ਦਬੋਚ ਲਿਆ ਗਿਆ। ਜਿਸ ਖਿਲਾਫ ਕੇਸ ਦਰਜ ਕਰਕੇ ਉਕਤ ਦੋਸ਼ੀ ਬਚਿਤਰ ਸਿੰਘ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਦਾਲਤ ਵਲੋਂ ਮਿਲੇ ਇਕ ਦਿਨ ਦੇ ਪੁਲਸ ਰਿਮਾਂਡ ਅਨੁਸਾਰ ਦੋਸ਼ੀ ਕੋਲੋਂ ਹੋਰ ਪੁੱਛਗਿਛ ਕੀਤੀ ਜਾਵੇਗੀ। ਇਸ ਸਮੇਂ ਉਨ੍ਹਾਂ ਨਾਲ ਏ. ਐੱਸ. ਆਈ. ਹਰਜੀਤ ਸਿੰਘ ਚੌਕੀ ਇੰਚਾਰਜ ਮੋਠਾਂਵਾਲ, ਹੌਲਦਾਰ ਬਲਵੰਤ ਸਿੰਘ, ਹੌਲਦਾਰ ਅਮਰਜੀਤ ਸਿੰਘ ਰੀਡਰ, ਐੱਸ. ਐੱਚ. ਓ. ਤੇ ਬਲਕਾਰ ਸਿੰਘ ਕਾਂਸਟੇਬਲ ਵੀ ਸਨ।