ਪੰਜਾਬ 'ਚ AAP ਵਿਧਾਇਕ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ, ਜਲਦ ਹੋ ਸਕਦੀ ਹੈ ਕਾਰਵਾਈ (ਵੀਡੀਓ)

02/03/2024 10:45:49 AM

ਬਾਬਾ ਬਕਾਲਾ ਸਾਹਿਬ (ਅਠੌਲਾ, ਰਾਕੇਸ਼) : ਬਾਬਾ ਬਕਾਲਾ ਸਾਹਿਬ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਜੁਡੀਸ਼ੀਅਲ ਮੈਜਿਸਟ੍ਰੇਟ ਬਿਕਰਮਦੀਪ ਸਿੰਘ ਦੀ ਅਦਾਲਤ 'ਚ ਸੰਪੂਰਨ ਸਿੰਘ ਮੱਕੜ ਬਨਾਮ ਦਲਬੀਰ ਸਿੰਘ ਟੌਂਗ ਦਾ ਕੇਸ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਹੁਣ ਘਰਾਂ 'ਚ ਮਿਲੇਗਾ ਸਸਤਾ ਰਾਸ਼ਨ 

ਅਦਾਲਤ ਵਲੋਂ ਇਸ ਸਬੰਧੀ 5 ਵਾਰ ਵਿਧਾਇਕ ਨੂੰ ਪੁਲਸ ਰਾਹੀ ਵਾਰੰਟ ਭੇਜੇ ਗਏ ਸਨ ਪਰ ਉਕਤ ਵਿਧਾਇਕ ਅਦਾਲਤ 'ਚ ਪੇਸ਼ ਨਹੀਂ ਹੋਏ। ਅਦਾਲਤ ਨੇ ਥਾਣਾ ਬਿਆਸ ਦੇ ਐੱਸ. ਐੱਚ. ਓ. ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕੇ ਉਹ ਵਿਧਾਇਕ ਟੌਂਗ ਨੂੰ ਗ੍ਰਿਫ਼ਤਾਰ ਕਰ ਕੇ 17 ਫਰਵਰੀ, 2024 ਨੂੰ ਪੇਸ਼ ਕਰੇ। ਇਸ ਮਾਮਲੇ ਸਬੰਧੀ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਇਹ ਇਕ ਬਹੁਤ ਪੁਰਾਣਾ ਕੇਸ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਨਗਰ ਨਿਗਮ ਮੁਲਾਜ਼ਮਾਂ ਨੂੰ ਵੱਡੀ ਰਾਹਤ, ਤਨਖ਼ਾਹ ਵਧਾਉਣ ਬਾਰੇ ਆਈ ਨਵੀਂ Notification

ਜਿਸ 'ਚ ਉਨ੍ਹਾਂ ਦਾ ਰਾਜ਼ੀਨਾਮਾ ਵੀ ਹੋ ਚੁੱਕਾ ਹੈ, ਉਹ ਅਦਾਲਤ ਦੇ ਹੁਕਮ ਦਾ ਸਤਿਕਾਰ ਕਰਦੇ ਹਨ। ਫਿਲਹਾਲ ਵਿਧਾਇਕ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 

Babita

This news is Content Editor Babita