ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

07/18/2018 3:34:32 AM

ਮਾਨਸਾ(ਜੱਸਲ)-ਗੱਡੀਆਂ ’ਚ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਰੇਲਵੇ ਪਾਰਕ ਮਾਨਸਾ ’ਚੋਂ ਕਾਬੂ ਕੀਤਾ ਹੈ, ਜਿੰਨ੍ਹਾਂ  ਕੋਲੋਂ ਲੁੱਟ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਰੇਲਵੇ ਪੁਲਸ ਮਾਨਸਾ ਨੇ ਏ. ਐੱਸ. ਆਈ. ਜਗਜੀਤ ਸਿੰਘ ਚੌਕੀ ਇੰਚਾਰਜ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਨਿਰਮਲ ਸਿੰਘ, ਕੁਲਵੰਤ ਸਿੰਘ, ਦਿਨੇਸ਼ ਕੁਮਾਰ ਤੇ ਅਮਰੀਕ ਸਿੰਘ ਵੱਲੋਂ ਚੈਕਿੰਗ ਦੌਰਾਨ ਰੇਲ ਗੱਡੀਆਂ ਦੀ ਹਦੂਦ ਅੰਦਰ ਮੋਬਾਇਲ ਫੋਨ ਖੋਹਣ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਰਾਜੂ ਸਿੰਘ, ਰਾਜ ਕੁਮਾਰ ਤੇ ਰਾਜੂ ਵਾਸੀ ਗਿੱਦਡ਼ਬਾਹਾ ਕੋਲੋਂ ਇੱਕ ਯਾਮਾ ਮੋਟਰਸਾਇਕਲ, 12 ਮੋਬਾਇਲ ਫੋਨ, ਇਕ ਘਡ਼ੀ ਬਰਾਮਦ ਕੀਤੀ ਹੈ। ਸਾਰੇ ਸਾਮਾਨ ਦੀ ਕੀਮਤ 90 ਹਜ਼ਾਰ ਰੁਪਏ ਦੱਸੀ ਗਈ ਹੈ। ਉਨ੍ਹਾਂ ਦੇ ਖਿਲਾਫ਼ ਰੇਲਵੇ ਥਾਣਾ ਬਠਿੰਡਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।