ਭਾਰੀ ਮਾਤਰਾ ’ਚ ਨਸ਼ੇ ਵਾਲੀਅਾਂ ਗੋਲੀਅਾਂ ਸਣੇ 2 ਔਰਤਾਂ ਸਮੇਤ 5 ਕਾਬੂ

Thursday, Jul 05, 2018 - 01:13 AM (IST)

ਗੁਰੂਹਰਸਹਾਏ(ਆਵਲਾ)-ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਸਮੇਂ ਜਦ ਉਹ ਪੁਲਸ ਪਾਰਟੀ ਸਣੇ ਪਿੰਡ ਰੁਕਨਾ ਬੋਦਲਾ ਦੇ ਇਲਾਕੇ ’ਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ  ਇਕ ਵਿਅਕਤੀ ਨੂੰ ਕਾਬੂ ਕਰ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 740 ਨਸ਼ੇ ਵਾਲੀਅਾਂ ਗੋਲੀਆਂ  ਬਰਾਮਦ ਕੀਤੀਆਂ।   ਫਡ਼ੇ ਗਏ ਵਿਅਕਤੀ ਦੀ ਪਛਾਣ ਜਗਦੀਸ਼ ਸਿੰਘ ਦੇ ਰੂਪ ’ਚ ਹੋਈ ਹੈ, ਜਿਸ ਦੇ ਖਿਲਾਫ  ਮੁਕੱਦਮਾ ਦਰਜ ਕੀਤਾ ਹੈ।  (ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਇਕ ਵਿਅਕਤੀ ਨੂੰ ਨਸ਼ੇ  ਵਾਲੀਆਂ ਗੋਲੀਆਂ ਸਣੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਫਡ਼ੇ ਗਏ ਵਿਅਕਤੀ ਖਿਲਾਫ ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ  ਅਨੁਸਾਰ ਨਗਰ ਥਾਣਾ ਨੰਬਰ 2 ’ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਪੁਲਸ ਪਾਰਟੀ ਸਣੇ ਅਬੋਹਰ-ਸੀਤੋ ਗੁੰਨੋ ਰੋਡ ’ਤੇ ਰੇਲਵੇ ਫਾਟਕ ਦੇ ਨੇਡ਼ੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 220 ਨਸ਼ੇ  ਵਾਲੀਆਂ ਗੋਲੀਆਂ  ਬਰਾਮਦ ਹੋਈਆਂ। ਫਡ਼ੇ ਗਏ ਵਿਅਕਤੀ ਦੀ ਪਛਾਣ ਹਰੀਸ਼ ਸਿੰਘ  ਪੁੱਤਰ ਦਰਸ਼ਨ ਸਿੰਘ ਵਾਸੀ ਪੰਜਪੀਰ ਟਿੱਬਾ ਦੇ ਰੂਪ ’ਚ ਹੋਈ ਹੈ।  ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਇਕ ਵਿਅਕਤੀ ਨੂੰ ਨਸ਼ੇ  ਵਾਲੀਅਾ ਗੋਲੀਆਂ ਸਣੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਫਡ਼ੇ ਗਏ ਵਿਅਕਤੀ ਖਿਲਾਫ ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ  ਸਬ- ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀ ਪੁਲਸ ਪਾਰਟੀ ਸਣੇ ਪੰਜਪੀਰ ਟਿੱਬਾ ’ਤੇ ਗਸ਼ਤ ਕਰ ਰਹੇ ਸਨ। ਉਲਟ ਦਿਸ਼ਾ ਤੋਂ ਆ ਰਹੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 700 ਨਸ਼ੇ  ਵਾਲੀਅਾ ਗੋਲੀਆਂ ਬਰਾਮਦ ਹੋਈਆਂ। ਫਡ਼ੇ ਗਏ ਵਿਅਕਤੀ ਦੀ ਪਛਾਣ ਵਿਜੈ ਸਿੰਘ ਉਰਫ ਰੀਤੂ ਪੁੱਤਰ ਜਗਸੀਰ ਸਿੰਘ  ਵਾਸੀ ਪੰਜਪੀਰ ਟਿੱਬਾ ਦੇ ਰੂਪ ’ਚ ਹੋਈ ਹੈ।  ਥਾਣਾ ਖੁਈਆਂ ਸਰਵਰ ਦੀ ਪੁਲਸ ਨੇ ਇਕ ਅੌਰਤ ਨੂੰ ਨਸ਼ੇ  ਵਾਲੀਅਾਂ ਗੋਲੀਆਂ ਸਣੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫਡ਼ੀ ਗਈ ਅੌਰਤ  ਖਿਲਾਫ ਥਾਣਾ ਖੁਈਆਂ ਸਰਵਰ  ਦੀ ਪੁਲਸ ਨੇ  ਮਾਮਲਾ ਦਰਜ ਕਰ ਲਿਆ ਹੈ। ਥਾਣਾ ਖੁਈਆਂ ਸਰਵਰ ’ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਪੁਲਸ ਪਾਰਟੀ ਸਣੇ ਦਾਨੇਵਾਲਾ ਸਤਕੋਸੀ ਰੋਡ ’ਤੇ ਗਸ਼ਤ ਕਰ ਰਹੇ ਸਨ। ਉਲਟ ਦਿਸ਼ਾ ਤੋਂ ਆ ਰਹੀ ਇਕ ਸ਼ੱਕੀ ਅੌਰਤ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 390 ਨਸ਼ੇ  ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਫਡ਼ੀ ਗਈ ਅੌਰਤ ਦੀ ਪਛਾਣ ਮਨਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਦਾਨੇਵਾਲਾ ਸਤਕੋਸੀ ਦੇ ਰੂਪ ’ਚ ਹੋਈ ਹੈ ।  ਥਾਣਾ ਬਹਾਵਵਾਲਾ ਦੀ ਪੁਲਸ ਨੇ ਇਕ ਅੌਰਤ ਨੂੰ ਨਸ਼ੇ  ਵਾਲੀਆਂ  ਗੋਲੀਆਂ ਤੇ ਕੈਪਸੂਲ ਸਣੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਫਡ਼ੀ ਗਈ ਅੌਰਤ ਖਿਲਾਫ ਥਾਣਾ ਬਹਾਵਵਾਲਾ ਦੀ ਪੁਲਸ ਨੇ  ਮਾਮਲਾ ਦਰਜ ਕਰ ਲਿਆ ਹੈ। 
 ਜਾਣਕਾਰੀ ਮੁਤਾਬਕ ਚੌਕੀ ਸੀਤੋ ਗੁੰਨੋ  ਦੇ ਮੁਖੀ ਤੇ ਸਹਾਇਕ ਸਬ- ਇੰਸਪੈਕਟਰ ਪਰਗਟ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਪਿੰਡ ਬਾਜੀਦਪੁਰ ਭੋਮਾ ਨੇਡ਼ੇ ਪੁਲਸ ਪਾਰਟੀ ਸਣੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇਕ ਅੌਰਤ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 3300 ਨਸ਼ੇ  ਵਾਲੀਆਂ ਗੋਲੀਆਂ ਤੇ 800 ਕੈਪਸੂਲ ਬਰਾਮਦ ਹੋਏ। ਫਡ਼ੀ ਗਈ ਅੌਰਤ ਦੀ ਪਛਾਣ ਛਿੰਦਰ ਕੌਰ ਉਰਫ ਛਿੰਦੋ ਪਤਨੀ ਭੋਲਾ ਵਾਸੀ ਪਿੰਡ ਹਿੰਮਤਪੁਰਾ ਦੇ ਰੂਪ ’ਚ ਹੋਈ ਹੈ।  


Related News