ਪਿਤਾ ਦੇ ਨਾਲ ਦੁਕਾਨ ''ਤੇ ਜਾਣਾ ਛੱਡ ਕੇ ਕਰਨ ਲੱਗਿਆ ਹੈਰੋਇਨ ਦਾ ਨਸ਼ਾ

04/25/2018 5:44:08 AM

ਲੁਧਿਆਣਾ(ਰਿਸ਼ੀ)-ਪਿਤਾ ਦੀ ਦੁਕਾਨ (ਰਬੜ ਸਟੈਂਪ ਬਣਾਉਣ) 'ਤੇ ਬੇਟੇ ਨੇ ਜਾਣਾ ਛੱਡ ਦਿੱਤਾ ਅਤੇ ਆਪਣੇ ਦੋਸਤਾਂ ਨਾਲ ਹੈਰੋਇਨ ਦਾ ਨਸ਼ਾ ਕਰਨ ਲੱਗ ਪਿਆ। ਬਾਅਦ 'ਚ ਨਸ਼ੇ ਲਈ ਪੈਸੇ ਨਾ ਹੋਣ 'ਤੇ ਸਮੱਗਲਰ ਬਣ ਗਿਆ, ਜਿਸ ਨੂੰ ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ ਲੱਖਾਂ ਦੀ ਕੀਮਤ ਦੀ 40 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਦੁੱਗਰੀ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਸੈੱਲ ਇੰਚਾਰਜ ਸੁਰਿੰਦਰਪਾਲ ਦੇ ਅਨੁਸਾਰ ਫੜੇ ਗਏ ਸਮੱਗਲਰ ਦੀ ਪਛਾਣ ਓਮ ਪ੍ਰਕਾਸ਼ (45) ਨਿਵਾਸੀ ਦੁੱਗਰੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਸੋਮਵਾਰ ਨੂੰ ਸੂਚਨਾ ਦੇ ਆਧਾਰ 'ਤੇ ਡਰੰਮ ਵਾਲਾ ਚੌਕ ਦੇ ਨੇੜੇ ਤੋਂ ਤਦ ਗ੍ਰਿਫਤਾਰ ਕੀਤਾ, ਜਦ ਉਹ ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿਤਾ ਦੇ ਕੋਲ ਦੁਕਾਨ 'ਤੇ ਨਾ ਜਾਣ ਦੇ ਬਾਅਦ ਦੋਸਤਾਂ ਨਾਲ ਮਿਲ ਕੇ ਹੈਰੋਇਨ ਦਾ ਨਸ਼ਾ ਕਰਨ ਲੱਗ ਪਿਆ। ਪਹਿਲਾਂ ਤਾਂ ਘਰੋਂ ਪੈਸੇ ਲੈ ਕੇ ਨਸ਼ਾ ਖਰੀਦਦਾ ਸੀ ਪਰ ਸਭ ਕੁਝ ਖਤਮ ਹੋਣ 'ਤੇ ਨਸ਼ੇ ਦੀ ਪੂਰਤੀ ਲਈ ਸਮੱਗਲਰ ਬਣ ਗਿਆ ਅਤੇ ਅੰਮ੍ਰਿਤਸਰ ਤੋਂ ਜ਼ਿਆਦਾ ਮਾਤਰਾ 'ਚ ਨਸ਼ਾ ਖਰੀਦ ਕੇ ਰਿਟੇਲ 'ਚ ਵੇਚਣ ਲੱਗ ਪਿਆ ਤਾਂ ਖੁਦ ਦੇ ਨਸ਼ੇ ਦਾ ਖਰਚਾ ਨਿਕਲ ਸਕੇ। ਪੁਲਸ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ।