ਚੋਰੀ ਦੇ ਸਾਮਾਨ ਸਣੇ ਚੋਰ ਗਿਰੋਹ ਕਾਬੂ

03/18/2018 7:33:35 AM

ਅਮਰਗੜ੍ਹ(ਜੋਸ਼ੀ, ਡਿੰਪਲ)—ਅਮਰਗੜ੍ਹ ਪੁਲਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਣੇ ਕਾਬੂ ਕੀਤਾ ਹੈ। ਇਸ ਚੋਰ ਗਿਰੋਹ ਦੇ 3 ਮੈਂਬਰਾਂ 'ਚੋਂ 2 ਨਾਬਾਲਗ ਹਨ। ਥਾਣਾ ਅਮਰਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਡੀ. ਐੱਸ. ਪੀ. ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਭੈਣੀ ਖੁਰਦ ਕੋਲੋਂ ਹਰਦੀਪ ਸਿੰਘ ਉਰਫ਼ ਰਾਧੇ ਪੁੱਤਰ ਮਦਨ ਸਿੰਘ ਵਾਸੀ ਝਨੇਰ ਥਾਣਾ ਸੰਦੌੜ ਅਤੇ 2 ਨਾਬਾਲਗਾਂ ਮੁਹੰਮਦ ਕਾਸਿਬ ਅਤੇ ਵਿਜੇ ਨੂੰ ਚੋਰੀ ਦੇ 2 ਮੋਟਰਸਾਈਕਲਾਂ, 3 ਸਾਈਕਲਾਂ, 11 ਮੋਬਾਇਲਾਂ, 1 ਮਿਊਜ਼ਿਕ ਸਿਸਟਮ ਅਤੇ 25 ਕਿਲੋ ਤਾਂਬੇ ਸਣੇ ਕਾਬੂ ਕੀਤਾ ਗਿਆ। ਪੁਲਸ ਵੱਲੋਂ ਇਸ ਮਾਮਲੇ 'ਚ ਇਕ ਕਬਾੜੀਏ ਬਾਬੂ ਪੁੱਤਰ ਅਬਦੁੱਲ ਗਫੂਰ ਵਾਸੀ ਹਾਊਸ ਨੰਬਰ 73 ਗਰੇਵਾਲ ਚੌਕ ਮਾਲੇਰਕੋਟਲਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੇ ਨਾਬਾਲਗਾਂ ਨੂੰ ਜੁਵੇਨਾਈਲ ਜੇਲ ਲੁਧਿਆਣਾ ਭੇਜ ਦਿੱਤਾ ਹੈ। ਇਸ ਮੌਕੇ ਥਾਣਾ ਮੁਖੀ ਗੁਰਭਜਨ ਸਿੰਘ, ਐੱਸ. ਆਈ. ਅਮਨਦੀਪ ਕੌਰ, ਏ. ਐੱਸ. ਆਈ. ਪਵਿੱਤਰ ਸਿੰਘ ਆਦਿ ਹਾਜ਼ਰ ਸਨ।