ਇਨਕਮ ਟੈਕਸ ਅਫਸਰ ਤੇ 2 ਇੰਸਪੈਕਟਰ 70 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ ''ਚ ਗ੍ਰਿਫਤਾਰ

01/09/2018 6:49:02 AM

ਫਤਿਹਗੜ੍ਹ ਸਾਹਿਬ(ਬਖਸ਼ੀ)-ਅੱਜ ਸੀ. ਬੀ. ਆਈ. ਦੀ ਚੰਡੀਗੜ੍ਹ ਤੋਂ ਆਈ ਟੀਮ ਨੇ ਸਰਹਿੰਦ ਇਨਕਮ ਟੈਕਸ ਅਫਸਰ ਸਤਨਾਮ ਸਿੰਘ, ਇੰਸਪੈਕਟਰ ਇੰਦਰਜੀਤ ਸਿੰਘ ਅਤੇ ਇਕ ਰਿਟਾਇਰਡ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਇਕ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ 70 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ। ਜਦੋਂ ਪੱਤਰਕਾਰਾਂ ਦੀ ਟੀਮ ਦੇਰ ਸ਼ਾਮ ਇਨਕਮ ਟੈਕਸ ਦਫਤਰ ਸਰਹਿੰਦ ਵਿਖੇ ਪਹੁੰਚੀ ਤਾਂ ਸੀ. ਬੀ. ਆਈ. ਦੀ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਉਹ ਦਫਤਰ ਦੇ ਕਮਰਿਆਂ ਅਤੇ ਕਾਗਜ਼ਾਤਾਂ ਦੀ ਬਾਰੀਕੀ ਨਾਲ ਤਲਾਸ਼ੀ ਲੈ ਰਹੇ ਸਨ। ਟੀਮ ਦੇ ਮੈਂਬਰਾਂ ਨੇ 70 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ਾਂ ਦੀ ਪੁਸ਼ਟੀ ਕਰਦੇ ਹੋਏ ਸ਼ਿਕਾਇਤਕਰਤਾ ਤੇ ਹੋਰ ਕਿਸੇ ਕਿਸਮ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।