ਪੁਲਸ ਨੇ ਦਿੱਲੀ ਤੋਂ ਹੈਰੋਇਨ ਲਿਆ ਰਹੇ 3 ਨੂੰ ਕੀਤਾ ਕਾਬੂ

11/19/2017 12:10:11 PM

ਭਵਾਨੀਗੜ੍ਹ(ਵਿਕਾਸ, ਅੱਤਰੀ, ਸੰਜੀਵ)— ਦਿੱਲੀ ਤੋਂ ਹੈਰੋਇਨ ਲਿਆ ਰਹੇ ਕਾਰ ਸਵਾਰ 3 ਵਿਅਕਤੀਆਂ ਨੂੰ ਭਵਾਨੀਗੜ੍ਹ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।  ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਆਲੋਅਰਖ ਟੀ-ਪੁਆਇੰਟ 'ਤੇ ਨਾਕਾਬੰਦੀ ਦੌਰਾਨ ਆਲੋਅਰਖ ਤੋਂ ਭਵਾਨੀਗੜ੍ਹ ਨੂੰ ਆ ਰਹੀ ਅਲਟੋ ਕਾਰ ਸਵਾਰ ਦਰਸ਼ਨ ਸਿੰਘ ਉਰਫ਼ ਲਾਡੀ ਪੁੱਤਰ ਜੋਗਿੰਦਰ ਸਿੰਘ ਵਾਸੀ ਚੀਮਾ, ਜਗਸੀਰ ਸਿੰਘ ਉਰਫ਼ ਜੱਗੀ ਪੁੱਤਰ ਹਾਕਮ ਸਿੰਘ ਵਾਸੀ ਚੀਮਾ ਅਤੇ ਹਰਿੰਦਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਖੀਵਾ ਖੁਰਦ ਭੀਖੀ ਨੂੰ 24 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਕੇ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤ ਮੁਲਜ਼ਮਾਂ ਨੇ ਮੰਨਿਆ ਕਿ ਉਹ ਦਿੱਲੀ ਤੋਂ ਕਿਸੇ ਅਣਪਛਾਤੇ ਨੀਗਰੋ ਤੋਂ ਇਹ ਹੈਰੋਇਨ ਲੈ ਕੇ ਆ ਰਹੇ ਸਨ।