ਅੰਗਰੇਜ਼ੀ ਸ਼ਰਾਬ ਸਮੇਤ 3 ਨੂੰ ਪੁਲਸ ਨੇ ਕੀਤਾ ਕਾਬੂ

11/12/2017 3:04:15 AM

ਸੰਗਤ ਮੰਡੀ(ਮਨਜੀਤ)-ਥਾਣਾ ਸੰਗਤ ਦੀ ਪੁਲਸ ਵੱਲੋਂ ਪਿੰਡ ਸੰਗਤ ਕਲਾਂ ਨਜ਼ਦੀਕ 3 ਕਾਰ ਸਵਾਰ ਵਿਅਕਤੀਆਂ ਨੂੰ ਅੰਗਰੇਜ਼ੀ ਸ਼ਰਾਬ ਦੀਆਂ 36 ਬੋਤਲਾਂ ਸਮੇਤ ਕਾਬੂ ਕੀਤਾ ਗਿਆ ਹੈ। ਹੌਲਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦ ਉਨ੍ਹਾਂ ਪਿੰਡ ਸੰਗਤ ਕਲਾਂ ਤੋਂ ਗੁਰਥੜੀ ਰੋਡ 'ਤੇ ਪੈਂਦੇ ਰਜਬਾਹੇ ਕੋਲ ਮੰਡੀ ਡੱਬਵਾਲੀ ਵੱਲੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਅੰਗਰੇਜ਼ੀ ਸ਼ਰਾਬ ਦੀਆਂ 36 ਬੋਤਲਾਂ ਬਰਾਮਦ ਹੋਈਆਂ। ਉਕਤ ਕਾਰ 'ਚ ਸਵਾਰ 3 ਵਿਅਕਤੀਆਂ ਦੀ ਪਛਾਣ ਹੈਪੀ ਸਿੰਘ ਪੁੱਤਰ ਧਰਮ ਸਿੰਘ ਤੇ ਰਾਜਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬਲਰਾਜ ਨਗਰ ਬਠਿੰਡਾ ਤੇ ਅਰਜੁਨ ਕੁਮਰਾ ਪੁੱਤਰ ਜੀਵਰਾਜ ਕੁਮਰਾ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ ਹੈ।