15 ਪੇਟੀਆਂ ਸ਼ਰਾਬ ਸਣੇ ਕਾਰ ਸਵਾਰ ਨੂੰ ਪੁਲਸ ਨੇ ਕੀਤਾ ਕਾਬੂ

10/06/2017 6:52:22 AM

ਕਪੂਰਥਲਾ(ਭੂਸ਼ਣ)-ਪੀ. ਸੀ. ਆਰ. ਟੀਮ ਕਪੂਰਥਲਾ ਨੇ ਨਾਕਾਬੰਦੀ ਦੌਰਾਨ 15 ਪੇਟੀਆਂ ਸ਼ਰਾਬ ਇਕ ਕਾਰ ਸਵਾਰ ਨੂੰ ਕਾਬੂ ਕਰਕੇ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪੀ. ਸੀ. ਆਰ. ਟੀਮ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨੇ ਪੁਲਸ ਟੀਮ ਦੇ ਨਾਲ ਸ਼ਹਿਰ 'ਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਇਕ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ 15 ਪੇਟੀਆਂ ਸ਼ਰਾਬ ਬਰਾਮਦ ਹੋਈ। ਜਦੋਂ ਕਾਰ ਸਵਾਰ ਤੋਂ ਉਸ ਦਾ ਨਾਮ ਤੇ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਸੰਦੀਪ ਕੁਮਾਰ ਪੁੱਤਰ ਕੁਲਵਿੰਦਰ ਕੁਮਾਰ ਨਿਵਾਸੀ ਹਰਦੋਖਾਨਪੁਰ ਹੁਸ਼ਿਆਰਪੁਰ ਦੱਸਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਬਰਾਮਦ ਸ਼ਰਾਬ ਰੇਲ ਕੋਚ ਫੈਕਟਰੀ ਖੇਤਰ ਤੋਂ ਲੈ ਕੇ ਆਇਆ ਹੈ ਅਤੇ ਉਹ ਇਸਨੂੰ ਹੁਸ਼ਿਆਰਪੁਰ ਦੇ ਵੱਲ ਲੈ ਕੇ ਜਾ ਰਿਹਾ ਸੀ। ਫਿਲਹਾਲ ਪੀ. ਸੀ. ਆਰ. ਟੀਮ ਨੇ ਮੁਲਜ਼ਮ ਨੂੰ ਪੁੱਛਗਿਛ ਲਈ ਸੀ. ਆਈ. ਏ. ਸਟਾਫ ਕਪੂਰਥਲਾ ਦੇ ਹਵਾਲੇ ਕਰ ਦਿੱਤਾ ਹੈ ।