ਵੱਖ-ਵੱਖ ਵਿਅਕਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ

09/24/2017 6:57:24 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਸੰਗਰੂਰ ਪੁਲਸ ਨੇ ਵੱਖ-ਵੱਖ ਵਿਅਕਤੀਆਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਧੂਰੀ ਦੇ ਹੌਲਦਾਰ ਸ਼ਾਮ ਸਿੰਘ ਨੇ ਗਸ਼ਤ ਦੌਰਾਨ ਅਨਾਜ ਮੰਡੀ ਧੂਰੀ ਨੇੜੇ ਸਾਹਣਿਓਂ ਆਉਂਦੇ ਅਮਿਤ ਕੁਮਾਰ ਪੁੱਤਰ ਕੈਲਾਸ਼ ਵਾਸੀ ਲੰਕਾ ਬਸਤੀ ਧੂਰੀ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 16 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀਆਂ। ਥਾਣਾ ਸਿਟੀ ਸੰਗਰੂਰ ਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਡਰੇਨ ਦੀ ਪੱਟੜੀ ਕੋਲ ਕੈਰੋਂ ਫੈਕਟਰੀ ਸਾਈਡ ਤੋਂ ਇਕ ਵਿਅਕਤੀ ਨੂੰ ਕਾਬੂ ਕਰ ਕੇ 20 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀਆਂ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੁਰਾਣਾ ਥਾਣਾ ਸੁਨਾਮ ਵਜੋਂ ਹੋਈ, ਜਿਸ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
ਥਾਣਾ ਸਦਰ ਸੁਨਾਮ ਦੇ ਥਾਣੇਦਾਰ ਅਵਤਾਰ ਸਿੰਘ ਨੇ ਪਿੰਡ ਗੱਗੜਪੁਰ ਇਕ ਗੱਡੀ ਦੇ ਡਰਾਈਵਰ ਸੁਰਿੰਦਰ ਪੁੱਤਰ ਰਣਧੀਰ ਸਿੰਘ ਵਾਸੀ ਭਾਗਲ ਥਾਣਾ ਚੀਕਾ ਦੀ ਚੈਕਿੰਗ ਕੀਤੀ ਤਾਂ ਉਸਦੀ ਪੈਂਟ 'ਚੋਂ 20 ਗ੍ਰਾਮ ਸਮੈਕ ਬਰਾਮਦ ਹੋਈ ਅਤੇ ਕੰਡਕਟਰ ਸੀਟ 'ਤੇ ਬੈਠੇ ਜਸਕਰਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਤਨਹੇੜੀ ਥਾਣਾ ਗਾਗਾ ਦੀ ਚੈਕਿੰਗ ਦੌਰਾਨ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਗੱਡੀ ਦੀ ਚੈਕਿੰਗ ਦੌਰਾਨ ਉਸ ਵਿਚੋਂ 192 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਹੋਈਆਂ। ਦੋਵੇਂ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਸੁਨਾਮ ਦੇ ਹੌਲਦਾਰ ਰਣਜੀਤ ਸਿੰਘ ਨੇ ਨੀਲੋਵਾਲ ਵਲੋਂ ਪੱਕੀ ਸੜਕ 'ਤੇ ਤੁਰੇ ਆਉਂਦੇ ਇਕ ਵਿਅਕਤੀ ਬਲਵਿੰਦਰ ਸਿੰਘ ਉਰਫ ਭਿੰਦਾ ਪੁੱਤਰ ਬੂਟਾ ਸਿੰਘ ਵਾਸੀ ਨਵੀਂ ਅਨਾਜ ਮੰਡੀ ਵਾਰਡ ਨੰਬਰ 21 ਸੁਨਾਮ ਕੋਲੋਂ 9 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀਆਂ। ਥਾਣਾ ਲਹਿਰਾ ਦੇ ਹੌਲਦਾਰ ਰਘੁਵੀਰ ਸਿੰਘ ਨੇ ਸ਼੍ਰੀ ਰਾਮ ਪੁੱਤਰ ਰੌਣਕੀ ਰਾਮ ਵਾਸੀ ਖੰਡੇਬਾਦ ਦੇ ਘਰ ਰੇਡ ਕਰ ਕੇ 24 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕੀਤੀਆਂ। ਥਾਣਾ ਲਹਿਰਾ ਦੇ ਹੌਲਦਾਰ ਦਰਸ਼ਨ ਸਿੰਘ ਨੇ ਪਿੰਡ ਕਾਲੀਆ ਵਿਖੇ ਡਰੇਨ ਦੀ ਪਟੜੀ ਦੇ ਸੱਜੇ ਪਾਸੇ ਘਾਹ ਫੂਸ ਵਿਚ ਇਕ ਲਾਲ ਰੰਗ ਦੇ ਬੈਗ 'ਚੋਂ 36 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕੀਤੀਆਂ। ਅਣਪਛਾਤੇ ਵਿਅਕਤੀ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ।