5 ਪੇਟੀਆਂ ਅੰਗਰੇਜ਼ੀ ਤੇ 32 ਬੋਤਲਾਂ ਦੇਸੀ ਸ਼ਰਾਬ ਠੇਕਾ ਬਰਾਮਦ

09/23/2017 12:21:18 AM

ਫਿਰੋਜ਼ਪੁਰ(ਕੁਮਾਰ)—ਪਿੰਡ ਸੁੱਖੇ ਵਾਲਾ ਅਤੇ ਬਹਿਕ ਪੜਾਛੀਆਂ ਦੇ ਏਰੀਆ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਗਸ਼ਤ ਤੇ ਚੈਕਿੰਗ ਦੌਰਾਨ 5 ਪੇਟੀਆਂ ਸ਼ਰਾਬ ਮਾਰਕਾ ਇੰਪੀਰੀਅਲ ਬਲਿਊ (60 ਬੋਤਲਾਂ), 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਖਾਸਮਖਾਸ ਸੰਤਰਾ ਅਤੇ 8 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਆਨਲੀ ਫਾਰ ਹਰਿਆਣਾ ਬਰਾਮਦ ਕਰ ਕੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਕ ਮਾਰੂਤੀ ਕਾਰ ਕਬਜ਼ੇ ਵਿਚ ਲੈ ਲਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਿੰਡ ਸੁੱਖੇਵਾਲਾ ਦੇ ਏਰੀਆ ਵਿਚ ਸ਼ੱਕ ਦੇ ਆਧਾਰ 'ਤੇ ਇਕ ਮਾਰੂਤੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਚੋਂ 5 ਪੇਟੀਆਂ ਸ਼ਰਾਬ ਇੰਪੀਰੀਅਲ ਬਲਿਊ ਬਰਾਮਦ ਹੋਈ। ਇਸ ਬਰਾਮਦਗੀ ਨੂੰ ਲੈ ਕੇ ਪੁਲਸ ਨੇ ਜਸਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਇਸੇ ਥਾਣੇ ਦੇ ਹੌਲਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਬਹਿਕ ਪਛਾੜੀਆਂ ਦੇ ਏਰੀਆ ਵਿਚ ਪੁਲਸ ਨੇ ਦਵਿੰਦਰ ਸਿੰਘ ਨੂੰ 24 ਬੋਤਲਾਂ ਸ਼ਰਾਬ ਠੇਕਾ ਦੇਸੀ ਖਾਸਮਖਾਸ ਸੰਤਰਾ ਅਤੇ 8 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਆਨਲੀ ਫਾਰ ਹਰਿਆਣਾ ਸਣੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦ ਲੋਕਾਂ ਦੇ ਖਿਲਾਫ ਪੁਲਸ ਨੇ ਮੁਕੱਦਮੇ ਦਰਜ ਕਰ ਲਏ ਹਨ।