ਲਾਹਣ ਤੇ ਸ਼ਰਾਬ ਸਣੇ 1 ਨੂੰ ਪੁਲਸ ਨੇ ਕੀਤਾ ਕਾਬੂ

Saturday, Sep 16, 2017 - 01:26 AM (IST)

ਝਬਾਲ(ਲਾਲੂਘੁੰਮਣ, ਬਖਤਾਵਰ)-ਥਾਣਾ ਝਬਾਲ ਦੀ ਪੁਲਸ ਨੇ ਲਾਹਣ, ਰੂੜੀ ਮਾਰਕਾ ਸ਼ਰਾਬ ਤੇ ਸ਼ਰਾਬ ਕੱਢਣ ਵਾਲੇ ਸਾਮਾਨ ਸਣੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਝਬਾਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਮੁਹਿੰਮ ਤਹਿਤ ਪਿੰਡ ਬੁਰਜ-195 ਦੇ ਇਕ ਘਰ 'ਚ ਛਾਪਾ ਮਾਰ ਕੇ ਇਕ ਵਿਅਕਤੀ ਨੂੰ ਡਰੰਮੀ, ਕੇਨੀ, ਬੋਤਲਾਂ ਆਦਿ ਤੋਂ ਇਲਾਵਾ 10 ਕਿਲੋ ਲਾਹਣ ਤੇ 15 ਬੋਤਲਾਂ ਦੇਸ਼ੀ ਰੂੜੀ ਮਾਰਕਾ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਕ੍ਰਿਸ਼ਨ ਸਿੰਘ ਪੁੱਤਰ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲਸ ਨੇ ਫੜੇ ਗਏ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News